ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲ ਅੱਜ ਲੁਧਿਆਣਾ ਪੁਲਿਸ ਦੇ ਏਸੀਪੀ ਕੋਲ ਪੇਸ਼ ਹੋਏ ਅਤੇ ਮੁਆਫੀ ਮੰਗੀ। ਉਨ੍ਹਾਂ ਖਿਲਾਫ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਣ ਦਾ ਇਲਜ਼ਾਮ ਸੀ।
ਸਿਧੂ ਨੇ ਕਿਹਾ ਕਿ ਸ਼ਿਕਾਇਤਕਰਤਾ ਜਿਸ ਗਾਣੇ ਦੀ ਗੱਲ ਕਰ ਰਿਹਾ ਹੈ ਉਹ ਮੈਂ ਨਾ ਤਾਂ ਲਿਖਿਆ ਹੈ ਅਤੇ ਨਾਂ ਹੀ ਕੀਤੇ ਰਿਕਾਰਡ ਕੀਤਾ ਹੈ। ਉਸ ਨੇ ਕਿਹਾ ਫਿਰ ਵੀ ਜੇ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੁਆਫੀ ਮੰਗਦਾ ਹਾਂ। ਇਸ ਤੋਂ ਬਾਅਦ ਸਿੱਧੂ ਦੀ ਪਤਰਕਾਰਾਂ ਨਾਲ ਧੱਕਾ ਮੁੱਕੀ ਵੀ ਹੋਈ।
ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਦੇ ਖਿਲਾਫ ਲੁਧਿਆਣਾ ਦੇ ਆਰਟੀਆਈ ਐਕਟੀਵੀਸਟ ਕੁਲਦੀਪ ਸਿੰਘ ਖੇੜਾ ਨੇ ਸ਼ਿਕਾਇਤ ਦਰਜ ਕੀਤੀ ਸੀ।
ਖੇੜਾ ਨੇ ਦੋਸ਼ ਲਾਇਆ ਸੀ ਕਿ ਇਹ ਗਾਇਕ ਗੀਤਾਂ 'ਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ। ਜੋ ਕੀ ਪੰਜਾਬ ਦੀ ਯੂਥ ਨੂੰ ਗਲਤ ਸੰਦੇਸ਼ ਦਿੰਦਾ ਹੈ ਕੁਲਦੀਪ ਸਿੰਘ ਖੇੜਾ ਨੇ ਪੁਲਿਸ ਨੂੰ ਇਸਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।
ਸਿੱਧੂ ਮੂਸੇਵਾਲ ਨੇ ਮੰਗੀ ਪੰਜਾਬ ਪੁਲਿਸ ਅੱਗੇ ਮੁਆਫ਼ੀ, ਗਨ ਕਲਚਰ ਪ੍ਰਮੋਟ ਕਰਨ ਦੇ ਸੀ ਦੋਸ਼
ਏਬੀਪੀ ਸਾਂਝਾ
Updated at:
24 Jan 2020 05:28 PM (IST)
ਪੰਜਾਬੀ ਗਾਇਕ ਸਿੱਧੂ ਮੂਸੇਵਾਲ ਅੱਜ ਲੁਧਿਆਣਾ ਪੁਲਿਸ ਦੇ ਏਸੀਪੀ ਕੋਲ ਪੇਸ਼ ਹੋਏ ਅਤੇ ਮੁਆਫੀ ਮੰਗੀ। ਉਨ੍ਹਾਂ ਖਿਲਾਫ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਣ ਦਾ ਇਲਜ਼ਾਮ ਸੀ।
- - - - - - - - - Advertisement - - - - - - - - -