ਚੰਡੀਗੜ੍ਹ: ਸਿੱਧੂ ਮੂਸੇਵਾਲੇ ਹੱਤਿਆਕਾਂਡ ਵਿਚ ਬਠਿੰਡਾ ਦੇ ਰਹਿਣ ਵਾਲੇ ਇਕ ਹੋਰ ਨੌਜਵਾਨ ਦਾ ਨਾਮ ਸਾਹਮਣੇ ਆਇਆ ਹੈ।ਬਠਿੰਡਾ ਦੀ ਦਾਣਾ ਮੰਡੀ ਦੇ ਕੋਲ ਆਵਾ ਬਸਤੀ ਦੇ ਰਹਿਣ ਵਾਲੇ ਕੇਸ਼ਵ ਦਾ ਨਾਮ ਕਤਲ ਕਾਂਡ 'ਚ ਸਾਹਮਣੇ ਆ ਰਿਹਾ ਹੈ।ਸੂਤਰਾਂ ਮੁਤਾਬਿਕ ਪੁਲਿਸ ਨੇ ਬਠਿੰਡਾ ਤੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ।ਇਹਨਾਂ ਦਾ ਨਾਮ ਕੇਤਨ ਅਤੇ ਕੇਸ਼ਵ ਦੱਸਿਆ ਜਾ ਰਿਹਾ ਹੈ ਪਰ ਅਜੇ ਤੱਕ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲੇ ਵਾਲੇ ਨਾਲ ਸੈਲਫੀ ਲੈਣ ਸਮੇਂ ਸੰਦੀਪ ਕੇਕੜਾ ਦੇ ਨਾਲ ਕੇਸ਼ਵ ਵੀ ਸ਼ਾਮਿਲ ਸੀ।ਇਹ ਦੱਸਿਆ ਜਾ ਰਿਹਾ ਹੈ ਕਿ ਕੇਸ਼ਵ 'ਤੇ 2020 'ਚ ਲੱਕੀ ਪੰਡਿਤ ਦੀ ਹੱਤਿਆ ਮਾਮਲੇ 'ਚ ਕੇਸ ਦਰਜ ਹੋਇਆ ਸੀ। ਉੱਥੇ ਹੀ ਕੇਸ਼ਵ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕੇਸ਼ਵ ਨੂੰ ਬੇਦਖ਼ਲ ਕਰ ਚੁੱਕੇ ਹਨ ਪਰ ਫਿਰ ਵੀ ਪੁਲਿਸ ਉਨ੍ਹਾਂ ਨੂੰ ਬਿਨ੍ਹਾਂ ਮਤਲਬ ਤੋਂ ਤੰਗ ਪਰੇਸ਼ਾਨ ਕਰ ਰਹੀ ਹੈ।