ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਬੰਬੀਹਾ ਗਰੁੱਪ ਨੂੰ ਇਕ ਵਾਰ ਫਿਰ ਤੋਂ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਇਕ ਵਾਰ ਫਿਰ ਇਹ ਚਰਚਾ ਛਿੜ ਗਈ ਹੈ ਕਿ ਕੀ ਪੰਜਾਬ ਵਿੱਚ ਕੋਈ ਵੱਡੀ ਗੈਂਗਵਾਰ ਹੋਣ ਵਾਲੀ ਹੈ।ਇਸ ਤੋਂ ਪਹਿਲਾਂ ਵੀ ਗੋਲਡੀ ਬਰਾੜ ਬੰਬੀਹਾ ਗਰੁਪ ਨੂੰ ਫੇਸਬੁੱਕ ਪੋਸਟ ਰਾਹੀਂ ਧਮਕੀਆਂ ਦੇ ਚੁੱਕਾ ਹੈ।
ਗੋਲਡੀ ਬਰਾੜ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ, "ਕੀ ਹਾਲ ਚਾਲ ਮੇਰੇ ਸਾਰੇ ਵੀਰਾਂ ਭਰਾਵਾ ਦਾ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਹੋਵੋਗੇ।ਮੈਂ ਗੋਲਡੀ ਬਰਾੜ ਉਹਨਾਂ ਵਾਸਤੇ ਇਹ ਪੋਸਟ ਪਵਾ ਰਿਹਾ ਜਿਹੜੇ ਬੇਗਾਨੀ ਸ਼ੈਅ ਤੇ ਆਪਣੀਆਂ ਮੁੱਛਾ ਮਨਵਾਉਂਦੇ ਹਨ। ਮੈਂ ਇਹ ਦਸ ਦੇਣਾ ਚਾਉਂਦਾ ਆ ਮਰਨਾ ਜਿਊਣਾ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੁੰਦਾ ਹੈ। ਆਪਣੀ ਇੱਕ ਝੂਠੀ ਸ਼ੋਸ਼ੇ ਬਾਜੀ ਲਈ ਤੇ ਆਪਣੀ ਫੁਕਰ ਪੰਥੀ ਲਈ ਤੇ ਝੂਠੀ ਬੱਲੇ ਬੱਲੇ ਲਈ ਕਿਸੇ ਦਾ ਕਤਲ ਆਪਣੇ ਸਿਰ ਨਾ ਮੜੋ ਜਿਵੇਂ(Sandeep bishnoi) ਤੁਸੀਂ ਬਾਕੀ ਗੱਲਾਂ ਕਰਦੇ ਓ ਸਰਪ੍ਰਾਈਜ਼ ਦੇਣ ਦੀਆਂ ਅੱਜ ਤੱਕ ਤੁਹਾਨੂੰ ਸਰਪ੍ਰਾਈਜ਼ ਦਿੱਤੇ ਆ ਤੇ ਅੱਗੇ ਸਰਪ੍ਰਾਈਜ਼ ਹੀ ਮਿਲਣਗੇ। ਜੇ ਪਹਿਲੇ ਟਾਈਮਾਂ 'ਚ ਸਰਕਾਰਾਂ ਨੇ ਸਾਡੀ ਸੁਣਵਾਈ ਕੀਤੀ ਹੁੰਦੀ ਤੇ ਅਸੀਂ ਹਥਿਆਰ ਨਾ ਚੁੱਕਦੇ। ਜੇ ਅੱਜ ਅਸੀਂ ਹਥਿਆਰ ਚੱਕੇ ਨੇ ਅਸੀਂ ਆਪਣੇ ਬਦਲੇ ਵੀ ਆਪ ਲਵਾਂਗੇ ਸਾਨੂੰ ਕਿਸੇ ਤੋ ਕੋਈ ਉਮੀਦ ਨੀ"
2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕਿਹਾ ਸੀ ਕਿ ਉਨ੍ਹਾਂ ਨੇ ਰਾਜਸਥਾਨ ਦੇ ਨਾਗੌਰ 'ਚ ਸੰਦੀਪ ਬਿਸ਼ਨੋਈ ਦਾ ਕਤਲ ਕੀਤਾ ਹੈ, ਜਿਸ ਦੀ ਜ਼ਿੰਮੇਵਾਰੀ ਉਹ ਲੈਂਦੇ ਹਨ। ਹੁਣ ਅਗਲਾ ਨੰਬਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ