'ਮੇਅਰ' ਕਾਰਨ ਰੁੱਸੇ ਸਿੱਧੂ ਫੜਨਗੇ 'ਝਾੜੂ'
ਏਬੀਪੀ ਸਾਂਝਾ | 30 Jan 2018 03:35 PM (IST)
ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਗੰਦਗੀ ਬਹੁਤ ਹੈ। ਇਸ ਲਈ ਉਹ ਗੰਦਗੀ ਨੂੰ ਖ਼ਤਮ ਕਰਨ ਲਈ ਕੱਲ੍ਹ ਤੋਂ ਸਫਾਈ ਮੁਹਿੰਮ ਸ਼ੁਰੂ ਕਰਨਗੇ। ਹਾਲਾਂਕਿ, ਮੁਹਿੰਮ ਦਾ ਆਗ਼ਾਜ਼ ਜਿਨ੍ਹਾਂ ਸਥਾਨਾਂ ਤੋਂ ਕੀਤਾ ਜਾਣਾ ਹੈ, ਉਹ ਪਹਿਲਾਂ ਤੋਂ ਹੀ ਸਾਫ ਸੁਥਰੀਆਂ ਹਨ। ਸਰਕਾਰ ਨਾਲ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਅੱਜ ਸਿੱਧੂ ਨੇ ਸ਼ਹਿਰ ਦੇ ਨਵੇਂ ਬਣੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਕਾਰਪੋਰੇਸ਼ਨ ਦਫ਼ਤਰ ਪੁੱਜ ਕੇ ਆਪ ਕੁਰਸੀ 'ਤੇ ਬਿਠਾਇਆ। ਸਿੱਧੂ ਨੇ ਕਿਹਾ ਕਿ ਉਹ ਕੱਲ੍ਹ ਤੋਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਦੁਰਗਿਆਣਾ ਮੰਦਿਰ ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨਗੇ। ਨਵਜੋਤ ਸਿੰਘ ਸਿੱਧੂ ਨੇ ਭਾਰਤੀ ਅੰਡਰ-19 ਟੀਮ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸ਼ੁਭਮਨ ਗਿੱਲ ਨੇ ਸਮੇਤ ਸਾਰੀ ਟੀਮ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਦ੍ਰਵਿੜ ਤੇ ਰਵੀ ਸ਼ਾਸਤਰੀ ਆਉਣ ਵਾਲੇ 10-20 ਸਾਲਾਂ ਤਕ ਭਾਰਤ ਦੀ ਕੋਚਿੰਗ ਕਰਦੇ ਰਹਿਣਗੇ।