ਚੰਡੀਗੜ੍ਹ: ਬਹਾਦਰ ਸਿੱਖ ਕੌਮ ਆਪਣੇ ਸਵੈ ਮਾਣ ਲਈ ਦੁਨੀਆਂ ਭਰ 'ਚ ਜਾਣੀ ਜਾਂਦੀ ਹੈ। ਮਨੁੱਖਤਾ ਲਈ ਕੀਤੇ ਜਾਂਦੇ ਮਹਾਨ ਕੰਮਾਂ ਲਈ ਇਨ੍ਹਾਂ ਦੀ ਵਿਸ਼ਵ ਪੱਧਰ 'ਤੇ ਵੱਖਰੀ ਪਛਾਣ ਹੈ।


ਸਿੱਖ ਕੌਮ ਹਮੇਸ਼ਾਂ ਹੀ ਕਈ ਮੁਹਿੰਮਾਂ 'ਚ ਸਹਾਰਾ ਬਣਨ ਲਈ ਅੱਗੇ ਆਈ ਹੈ। ਸਿਰਫ਼ ਇੰਨਾ ਕਹਿਣਾ ਕਾਫੀ ਨਹੀਂ ਕਿ ਗੁਰਦੁਆਰਿਆਂ 'ਚ ਹਰ ਵੇਲੇ ਦੁਨੀਆਂ ਭਰ 'ਚ ਬੇਸਹਾਰਾ ਲੋਕਾਂ ਨੂੰ ਭੋਜਨ ਤੇ ਰਹਿਣ ਲਈ ਥਾਂ ਮਿਲਦੀ ਹੈ। ਸਿੱਖ ਕੌਮ ਨੂੰ ਬਹਾਦਰ ਕੌਮ ਮੰਨਿਆ ਜਾਂਦਾ ਹੈ ਜੋ ਆਪਣੇ ਸਵ੍ਹੈ ਮਾਣ ਦੀ ਰੱਖਿਆ ਕਰਦੇ ਹਨ ਤੇ ਨਾਲ ਹੀ ਦੂਜਿਆਂ ਦੀ ਵੀ ਪ੍ਰਵਾਹ ਕਰਦੇ ਹਨ।


ਸਿੱਖ ਗੁਰੂਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਇਤਿਹਾਸ 'ਚ ਸੁਨਹਿਰੇ ਅੱਖਰਾਂ ਨਾਲ ਦਰਜ ਹਨ। ਉਸੇ ਤਰ੍ਹਾਂ ਸਿੱਖ ਭਾਈਚਾਰੇ ਦੇ ਲੋਕ ਵੀ ਲੋਕਾਂ ਦੀ ਮਦਦ ਲਈ ਆਪਣਾ ਆਪ ਵਾਰਨ ਲਈ ਤਿਆਰ ਰਹਿੰਦੇ ਹਨ। ਇਸ ਦੀ ਤਾਜ਼ਾ ਮਿਸਾਲਾਂ ਇਹ ਹਨ।


ਜਾਟ ਅੰਦੋਲਨ ਦੌਰਾਨ ਫਸੇ ਲੋਕਾਂ ਲਈ ਨੌਜਵਾਨ ਸਿੱਖ ਵਾਲੰਟੀਅਰਾਂ ਨੇ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ।


ਪੈਰਿਸ 'ਚ ਨਵੰਬਰ 'ਚ ਅੱਤਵਾਦੀ ਹਮਲੇ ਤੋਂ ਬਾਅਦ ਪੈਰਿਸ ਵਾਸੀਆਂ ਦੀ ਸਹਾਇਤਾ ਲਈ ਸਿੱਖ ਅੱਗੇ ਆਏ।


ਖ਼ਾਲਸਾ ਏਡ ਵੱਲੋਂ ਇਰਾਕ-ਸੀਰੀਆ ਸਰਹੱਦ 'ਤੇ IS ਦੇ ਇਲਾਕੇ 'ਚ ਲੋਕਾਂ ਲਈ ਲੰਗਰ ਲਾਇਆ।


ਕਿਤੇ ਸਿੱਖਾਂ ਵੱਲੋਂ ਆਪਣੀ ਦਸਤਾਰ ਨਾਲ ਡੁੱਬਦੇ ਨੂੰ ਬਚਾਇਆ ਗਿਆ ਤੇ ਕਿਤੇ ਸਿਰ 'ਚੋਂ ਵਹਿ ਰਹੇ ਖੂਨ ਨੂੰ ਰੋਕਣ ਲਈ ਆਪਣੀ ਪੱਗ ਨੂੰ ਪੱਟੀ ਦੇ ਤੌਰ 'ਤੇ ਇਸਤੇਮਾਲ ਕੀਤਾ।


ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਆਉਂਦੀਆਂ ਕੁਦਰਤੀ ਕਰੋਪੀਆਂ ਹੜ੍ਹ ਤੇ ਭੂਚਾਲ ਵੇਲੇ ਸਿੱਖਾਂ ਨੇ ਲੋੜਵੰਦ ਲੋਕਾਂ ਦੀ ਮਦਦ ਕੀਤੀ।


ਬੇਸ਼ੱਕ ਮੁਸ਼ਕਲ ਵੇਲੇ ਹੋਰ ਵੀ ਭਾਈਚਾਰਿਆਂ ਦੇ ਲੋਕ ਸਾਹਮਣੇ ਆਉਂਦੇ ਹਨ ਪਰ ਜਿਸ ਤਰ੍ਹਾਂ ਸਿੱਖ ਭਾਈਚਾਰਾ ਔਖੇ ਵੇਲੇ ਡਟਦਾ ਹੈ ਉਹ ਕਾਬਲ ਏ ਤਾਰੀਫ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ