ਅਚਾਨਕ ਕਾਰ ਉੱਪਰ ਆ ਡਿੱਗਿਆ ਟਰਾਲਾ, ਪੂਰੀ ਤਰ੍ਹਾਂ ਪਿਸ ਗਈ ਆਲਟੋ
ਏਬੀਪੀ ਸਾਂਝਾ | 22 Jul 2020 01:13 PM (IST)
ਡੇਰਾਬੱਸੀ-ਜ਼ੀਰਕਪੁਰ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰਿਆ। ਟਰਾਲਾ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਰਕੇ ਟਰਾਲਾ ਕਾਰ 'ਤੇ ਆ ਡਿੱਗਾ।
ਡੇਰਾ ਬੱਸੀ: ਅੱਜ ਬੁੱਧਵਾਰ ਸਵੇਰੇ ਡੇਰਾਬੱਸੀ-ਜ਼ੀਰਕਪੁਰ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰਿਆ। ਟਰਾਲਾ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਰਕੇ ਟਰਾਲਾ ਕਾਰ 'ਤੇ ਆ ਡਿੱਗਾ। ਇਸ ਹਾਦਸੇ ਭਿਆਨਕ ਹਾਦਸੇ ਵਿੱਚ ਦੋ ਵਿਅਕਤੀ ਜ਼ਖਮੀ ਹੋਏ ਹਨ। ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਪਹਿਲਾਂ ਤਾਂ ਟਰੱਕ ਨੇ ਡਿਵਾਈਡਰ ਨੂੰ ਟੱਕਰ ਮਾਰੀ ਤੇ ਫਿਰ ਕਾਰ 'ਚ ਟੱਕਰ ਮਾਰ ਦਿੱਤੀ। ਟਰੱਕ ਆਲਟੋ ਕਾਰ ਦੇ ਉੱਪਰ ਡਿੱਗ ਗਿਆ।