ਚੰਡੀਗੜ੍ਹ: ਅਨਲੌਕ ਦੌਰਾਨ ਰਾਤ ਨੂੰ 10 ਤੋਂ 5 ਵਜੇ ਤੱਕ ਚੰਡੀਗੜ੍ਹ 'ਚ ਨਾਈਟ ਕਰਫਿਊ ਤੋੜਨ ਵਿੱਚ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੀ ਗਿਣਤੀ ਵਧੇਰੇ ਹੈ। ਹੁਣ ਤੱਕ ਪੁਲਿਸ ਨੇ ਰਾਤ ਦੇ ਕਰਫਿਊ ਨੂੰ ਤੋੜਨ ਲਈ ਪੰਜਾਬ ਤੇ ਹਰਿਆਣਾ ਤੋਂ ਤਕਰੀਬਨ 240 ਰਜਿਸਟਰਡ ਵਾਹਨ ਜ਼ਬਤ ਕੀਤੇ ਹਨ।


ਇਸ ਦੇ ਬਾਵਜੂਦ ਲੋਕ ਪੁਲਿਸ ਤੋਂ ਬਚਣ ਲਈ ਅਜੀਬੋ-ਗਰੀਬ ਬਹਾਨੇ ਬਣਾਉਂਦੇ ਹਨ। ਇਸ ਤਰ੍ਹਾਂ ਕੁਝ ਗੈਰ ਜ਼ਿੰਮੇਵਾਰ ਲੋਕਾਂ ਕਾਰਨ ਕੋਰੋਨਾ ਦਾ ਗ੍ਰਾਫ ਪੂਰੇ ਸ਼ਹਿਰ ਵਿੱਚ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਐਸਐਸਪੀ ਨੀਲਾਮਬਰੀ ਜਗਦਾਲੇ ਦੀਆਂ ਹਦਾਇਤਾਂ ਅਨੁਸਾਰ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ 29 ਦਿਨਾਂ 'ਚ ਬਿਨ੍ਹਾਂ ਮਾਸਕ ਘੁੰਮਣ ਵਾਲੇ 4661 ਲੋਕਾਂ ਦੇ ਚਲਾਨ ਕੱਟੇ ਹਨ।



ਉਨ੍ਹਾਂ ਕੁੱਲ 23 ਲੱਖ 30 ਹਜ਼ਾਰ 500 ਰੁਪਏ ਜੁਰਮਾਨਾ ਜਮ੍ਹਾ ਕੀਤਾ ਹੈ। ਸੈਂਟਰਲ ਅੰਦਰ 'ਚ ਆਉਣ ਵਾਲੇ ਸੈਕਟਰ -3 ਥਾਣਾ ਪੁਲਿਸ ਨੇ ਬਿਨ੍ਹਾਂ ਮਾਸਕ ਪਹਿਨੇ 543 'ਚੋਂ 509 ਲੋਕਾਂ ਦੇ ਸੁਖਨਾ ਝੀਲ 'ਤੇ ਚਲਾਨ ਕੀਤੇ ਹਨ।




ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਸਰੀਰਕ ਦੂਰੀ ਨਾ ਬਣਾ ਕੇ ਰੱਖਣ, ਬਿਨ੍ਹਾਂ ਪਰਮਿਸ਼ਨ ਨਾਈਟ ਕਰਫਿਊ ਵਿੱਚ ਚੱਲਣ ਸਮੇਤ ਹੋਰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਸੈਕਸ਼ਨ-188 ਅਧੀਨ 777 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਸਾਰੇ ਥਾਣਿਆਂ ਵੱਲੋਂ ਕੁੱਲ 1119 ਕੇਸ ਵੀ ਦਰਜ ਕੀਤੇ ਗਏ ਹਨ। ਪੁਲਿਸ ਨੇ ਕਾਰ ਦੇ ਅੰਦਰ ਬਿਨ੍ਹਾਂ ਮਾਸਕ ਵੱਖ-ਵੱਖ ਖੇਤਰਾਂ ਵਿੱਚ 54 ਲੋਕਾਂ ਦੇ ਚਲਾਨ ਕੀਤੇ ਹਨ।