ਫਾਜ਼ਿਲਕਾ: ਇੱਕ ਤਾਂ ਸਰਕਾਰਾਂ ਕਿਸਾਨਾਂ ਦੀ ਬਾਂਹ ਨਹੀਂ ਫੜਦੀਆਂ ਤੇ ਰਹਿੰਦੀ ਕਸਰ ਕੁਦਰਤ ਕੱਢ ਦਿੰਦੀ ਹੈ। ਪੰਜਾਬ ਦੀ ਸਰਹਦ 'ਤੇ ਬੈਠੇ ਕਿਸਾਨ ਆਪਣੀ ਕਿਸਮਤ ਨਾਲ ਖਫਾ ਹਨ ਕਿਉਂਕਿ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ 'ਤੇ ਕੁਦਰਤ ਦਾ ਕਹਿਰ ਆ ਪਿਆ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਨਰਮੇ ਦੀਆਂ ਫਸਲਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ।
ਪਾਬੰਦੀ ਮਗਰੋਂ ਵੀ ਸਿੱਖਸ ਫ਼ਾਰ ਜਸਟਿਸ ਦਾ ਭਾਰਤ 'ਚ ਐਕਸ਼ਨ, 'ਰੈਫਰੈਂਡਮ 2020' ਲਈ ਦਿੱਲੀ ਨੂੰ ਬਣਾਇਆ ਨਿਸ਼ਾਨਾ
ਨਰਮੇ 'ਚ ਪਾਣੀ ਖੜ੍ਹਾ ਹੋਣ ਦੇ ਚੱਲਦੇ ਫਸਲਾਂ ਖ਼ਰਾਬ ਹੋਣ ਲੱਗ ਗਈਆਂ ਹਨ। ਇਸ ਨਾਲ ਕਿਸਾਨ ਕਾਫ਼ੀ ਨਿਰਾਸ਼ ਹਨ। ਫਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਵਿੱਚ ਇੱਕ ਕਿਸਾਨ ਨੇ ਠੇਕੇ 'ਤੇ ਲਈ ਹੋਈ ਆਪਣੀ 5 ਕਿੱਲੇ ਜ਼ਮੀਨ ਵਿੱਚ ਪਲੀ ਪਲਾਈ ਫਸਲ 'ਤੇ ਟਰੈਕਟਰ ਚਲਾ ਦਿੱਤਾ ਹੈ। ਇਸ ਦੇ ਚੱਲਦੇ ਉਸ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਮੁੜ ਤੋਂ ਲੱਗੇਗਾ 14 ਤੋਂ 15 ਦਿਨ ਦਾ ਕਰਫਿਊ! ਚੰਡੀਗੜ੍ਹ ਪ੍ਰਸ਼ਾਸਨ ਕਰ ਰਿਹਾ ਤਿਆਰੀ
ਇਹ ਹਾਲਾਤ ਅਬੋਹਰ ਦੀ ਨਰਮਾ ਪੱਟੀ ਵਿੱਚ ਕਰੀਬ 500 ਏਕੜ ਫਸਲਾਂ 'ਤੇ ਬਣੇ ਹੋਏ ਹਨ। ਜ਼ਿਮੀਂਦਾਰਾਂ ਨੂੰ ਅੱਜ ਨਹੀਂ ਤਾਂ ਕੱਲ੍ਹ ਆਪਣੀ ਫਸਲ ਇੰਝ ਟਰੈਕਟਰ ਚਲਾ ਕੇ ਨਸ਼ਟ ਕਰਨੀ ਪਵੇਗੀ ਜਿਸ ਨਾਲ ਕਿਸਾਨਾਂ ਨੂੰ ਹੋਰ ਵੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਮੁਸੀਬਤਾਂ ਤੋਂ ਅੱਕਿਆ ਕੀ ਕਰੇ ਕਿਸਾਨ? ਹੁਣ ਬਾਰਸ਼ ਨੇ ਕੀਤੀ ਫਸਲ ਤਬਾਹ
ਏਬੀਪੀ ਸਾਂਝਾ
Updated at:
22 Jul 2020 11:26 AM (IST)
ਪਿਛਲੇ ਕਾਫ਼ੀ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਨਰਮੇ ਦੀਆਂ ਫਸਲਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਨਰਮੇ 'ਚ ਪਾਣੀ ਖੜ੍ਹਾ ਹੋਣ ਦੇ ਚੱਲਦੇ ਫਸਲਾਂ ਖ਼ਰਾਬ ਹੋਣ ਲੱਗ ਗਈਆਂ ਹਨ। ਇਸ ਨਾਲ ਕਿਸਾਨ ਕਾਫ਼ੀ ਨਿਰਾਸ਼ ਹਨ।
- - - - - - - - - Advertisement - - - - - - - - -