ਮੁੰਬਈ: ਮੋਬਾਈਲ 'ਤੇ ਗੇਮਜ਼ ਖੇਡਣਾ ਘਾਤਕ ਸਾਬਿਤ ਹੋ ਰਿਹਾ ਹੈ। ਅਜਿਹਾ ਹੀ ਕੁਝ ਮੁੰਬਈ ਦੇ ਸ਼ਿਵਾਜੀ ਨਗਰ ਖੇਤਰ 'ਚ ਰਹਿੰਦੇ ਇਕ 12 ਸਾਲ ਦੇ ਬੱਚੇ ਨਾਲ ਹੋਇਆ। ਕਥਿਤ ਤੌਰ 'ਤੇ ਲੜਕੇ ਨੇ ਖੁਦਕੁਸ਼ੀ ਕੀਤੀ ਕਿਉਂਕਿ ਉਸਦੀ ਮਾਂ ਨੇ ਉਸ ਨੂੰ ਪੜ੍ਹਨ ਦੀ ਬਜਾਏ ਮੋਬਾਈਲ ਫੋਨ 'ਤੇ ਗੇਮਜ਼ ਖੇਡਣ ਲਈ ਝਿੜਕਿਆ ਸੀ। ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।


ਸ਼ਿਵਾਜੀ ਨਗਰ ਥਾਣੇ ਦੇ ਸੀਨੀਅਰ ਇੰਸਪੈਕਟਰ ਕਿਸ਼ੋਰ ਗੇਕੇ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਵਾਪਰੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਉਹ ਗੇਮ ਖੇਡ ਰਿਹਾ ਸੀ ਤਾਂ ਲੜਕੇ ਦੀ ਮਾਂ ਨੇ ਉਸ ਨੂੰ ਝਿੜਕਿਆ ਅਤੇ ਉਸ ਨੂੰ ਮੋਬਾਈਲ ਫੋਨ ਵਾਪਸ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਸਨੂੰ ਆਨਲਾਈਨ ਕਲਾਸਾਂ ਦੀ ਤਿਆਰੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਲੜਕੇ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਤੇ ਫਾਹਾ ਲੈ ਲਿਆ। ਇਸ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਮੁੱਛਾਂ ਵਾਲੀ ਉਹ ਰਾਜਕੁਮਾਰੀ, ਜਿਸ ਦੇ ਪਿਆਰ 'ਚ 13 ਨੌਜਵਾਨਾਂ ਨੇ ਕੀਤੀ ਸੀ ਖੁਦਕੁਸ਼ੀ

ਇਹ ਪਹਿਲੀ ਵਾਰ ਨਹੀਂ ਹੈ, ਜਦ ਕਿਸੇ ਬੱਚੇ ਨੇ ਇੰਝ ਆਪਣੀ ਜਾਨ ਦਿੱਤੀ ਹੋਵੇ। ਇੱਥੇ ਬਹੁਤ ਸਾਰੀਆਂ ਅਜਿਹੀਆਂ ਗੇਮਸ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਖੁਦਕੁਸ਼ੀ ਕਰ ਲਈ। ਇਨ੍ਹਾਂ ਖੇਡਾਂ 'ਚ 'ਬਲਿਊ ਵ੍ਹੇਲ' ਅਤੇ 'ਮੋਮੋ' ਗੇਮ ਵੀ ਸ਼ਾਮਲ ਹੈ। ਬਲੂ ਵ੍ਹੇਲ ਗੇਮ ਕਾਰਨ ਸੈਂਕੜੇ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਕਈ ਦੇਸ਼ਾਂ ਦੀ ਸਰਕਾਰ ਨੇ ਇਸ ਖੇਡ ਨੂੰ ਲੈ ਕੇ ਸਖਤ ਕਦਮ ਚੁੱਕੇ ਸੀ ਅਤੇ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ