ਨਵੀਂ ਦਿੱਲੀ: ਚੀਨ ਦੀ ਸਮਾਰਟਫੋਨ ਕੰਪਨੀ OnePlus ਨੇ ਆਪਣਾ ਨਵਾਂ ਸਮਾਰਟਫੋਨ ‘OnePlus Nord’ਭਾਰਤ 'ਚ ਲਾਂਚ ਕਰ ਦਿੱਤਾ ਹੈ।ਇਹ ਇਸ ਸਮੇਂ ਕੰਪਨੀ ਦਾ ਸਭ ਤੋਂ ਸਸਤਾ ਸਮਾਰਟਫੋਨ ਮੰਨਿਆ ਜਾਂਦਾ ਹੈ। ਇਹ ਫੋਨ ਦਾ ਭਾਰਤ ਵਿੱਚ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਹੈ।ਆਓ ਜਾਣਦੇ ਹਾਂ ਇਸ ਨਵੇਂ ਸਮਾਰਟਫੋਨ ਦੀ ਕੀਮਤ ਬਾਰੇ ਤੇ ਹੋਰ ਵੇਰਵੇ।


OnePlus Nord 'ਚ ਤਿੰਨ ਵੇਰੀਐਂਟ ਮਿਲਦੇ ਹਨ।ਇਹ ਫੋਨ ਬਲਿਊ ਮਾਰਬਲ ਅਤੇ ਗ੍ਰੇ ਆਨਿਕਸ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ।


OnePlus Nord: 6GB/64GB: 24,999 ਰੁਪਏ
OnePlus Nord: 8GB/128GB: 27,999 ਰੁਪਏ
OnePlus Nord: 12GB/256GB: 29,999 ਰੁਪਏ



OnePlus Nord ਦੇ 8GB ਅਤੇ 12GB ਰੈਮ ਵੇਰੀਐਂਟ ਦੀ ਵਿਕਰੀ 4 ਅਗਸਤ ਤੋਂ ਐਮਾਜ਼ਾਨ ਇੰਡੀਆ ਅਤੇ ਵਨਪਲੱਸ ਦੀ ਸਾਈਟ 'ਤੇ ਸ਼ੁਰੂ ਹੋਵੇਗੀ, ਜਦਕਿ ਇਸ ਦਾ 6 ਜੀਬੀ ਰੈਮ ਵੇਰੀਐਂਟ ਸਤੰਬਰ' ਚ ਵਿਕਰੀ ਲਈ ਉਪਲੱਬਧ ਹੋਵੇਗਾ।



OnePlus Nord 'ਚ 6.44 ਇੰਚ ਦੀ ਫੁੱਲ ਐਚਡੀ ਪਲੱਸ ਫਲੂਇਡ ਅਮੋਲੇਡ ਡਿਸਪਲੇਅ ਹੈ, ਜੋ 90Hz ਰਿਫਰੈਸ਼ ਰੇਟ ਨਾਲ ਲੈਸ ਹੈ। ਫੋਟੋਗ੍ਰਾਫੀ ਲਈ, ਇਸ ਫੋਨ ਵਿੱਚ ਇੱਕ ਕਵਾਡ ਰੀਅਰ ਕੈਮਰਾ ਸੈਟਅਪ ਹੈ, ਜਿਸ ਵਿੱਚ 48 ਮੈਗਾਪਿਕਸਲ ਦਾ ਪ੍ਰਾਈਮ ਕੈਮਰਾ, 8 ਮੈਗਾਪਿਕਸਲ ਦਾ ਵਾਈਡ ਐਂਗਲ, 2 ਮੈਗਾਪਿਕਸਲ ਮੈਕਰੋ ਲੈਂਸ ਅਤੇ 5 ਮੈਗਾਪਿਕਸਲ ਡੈਪਥ ਲੈਂਸ ਸ਼ਾਮਲ ਹਨ। ਇਸ ਤੋਂ ਇਲਾਵਾ ਸੈਲਫੀ ਲਈ 32 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ।