ਚੰਡੀਗੜ੍ਹ: ਅੱਜ ਦੇ ਅਜੋਕੇ ਦੌਰ ਵਿੱਚ ਧੀਆਂ ਪੁੱਤਰਾਂ 'ਚ ਕੋਈ ਫਰਕ ਨਹੀਂ ਹੈ।ਧੀਆਂ ਵੀ ਪੁੱਤਰਾਂ ਤੋਂ ਘੱਟ ਨਹੀਂ ਹਨ।ਜ਼ਿਲ੍ਹਾ ਫਰੀਦਕੋਟ ਦੇ ਜੈਤੋਂ ਮੰਡੀ ਦੀ ਉਰਵਸ਼ੀ ਨੇ ਪੰਜਾਬ ਸਿੱਖਿਆ ਬੋਰਡ ਦੇ ਨਤਿਜਿਆਂ 'ਚ ਟੋਪ ਕਰਕੇ ਇਸ ਗੱਲ ਨੂੰ ਸੱਚ ਕਰ ਦਿੱਤਾ ਹੈ।ਉਰਵਸ਼ੀ ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 'ਚ 100% ਨੰਬਰ ਹਾਸਲ ਕਰ ਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।
ਉਰਵਸ਼ੀ ਦੇ ਪਰਿਵਾਰ ਵਿੱਚ ਉਸ ਦੀ ਇਸ ਉਪਲੱਬਧੀ ਤੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਮਾਣ ਹੈ।ਉਰਵਸ਼ੀ ਦੇ ਪਰਿਵਾਰ ਵਿੱਚ ਅੱਜ ਖੁਸ਼ੀ ਦਾ ਮਹੌਲ ਹੈ ਅਤੇ ਉਸਦੇ ਪਰਿਵਾਰ ਵਾਲੇ ਬੇਟੀ ਦੀ ਕਾਮਯਾਬੀ ਦਾ ਜਸ਼ਨ ਵੀ ਮੰਨਾ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਉਰਵਸੀ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੂੰ ਮਿਹਨਤ ਦਾ ਮੁੱਲ ਮਿਲਿਆ ਹੈ। ਉਸ ਨੇ ਦੱਸਿਆ ਕਿ ਉਸ ਨੂੰ ਬਾਰਵੀਂ ਜਮਾਤ ਵਿਚ ਨਾਨ ਮੈਡੀਕਲ ਸਬਜੈਕਟ ਵਿੱਚ 450 ਵਿਚੋਂ 450 ਨੰਬਰ ਮਿਲੇ ਹਨ। ਉਸ ਨੇ ਕਿਹਾ ਕਿ ਇੰਨੇ ਨੰਬਰ ਪ੍ਰਾਪਤ ਕਰਨ ਲਈ ਉਸ ਨੂੰ ਬਹੁਤ ਮਿਹਨਤ ਕਰਨੀ ਪਈ।ਉਸ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆ ਅਤੇ ਟੀਚਰਾਂ ਨੂੰ ਦਿੱਤਾ। ਉਸ ਨੇ ਕਿਹਾ ਕਿ ਉਹ ਅੱਗੇ ਜਾ ਕੇ ਇੰਜਨੀਅਰ ਬਣਨਾਂ ਚਹਾਉਂਦੀ ਹੈ ਅਤੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ।
Education Loan Information:
Calculate Education Loan EMI