ਚੰਡੀਗੜ੍ਹ: ਕਿਸਾਨ ਪਰਿਵਾਰ ਦੀ 24 ਸਾਲਾ ਸੁਖਦੀਪ ਕੌਰ ਨੇ ਹਾਂਗਕਾਂਗ ਵਿੱਚ ਇਤਿਹਾਸ ਰਚਿਆ ਹੈ। ਸੁਖਦੀਪ ਕੌਰ ਹਾਂਗਕਾਂਗ ਪੁਲਿਸ ਦੇ ਜੇਲ੍ਹ ਵਿਭਾਗ ਵਿੱਚ ਅਫਸਰ ਬਣ ਗਈ ਹੈ। ਵਿਭਾਗ ਦੇ ਅਧਿਕਾਰੀਆਂ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸੁਖਦੀਪ ਕੌਰ ਨੂੰ ਆਪਣੀ ਮਰਿਆਦਾ ਦਾ ਸਤਿਕਾਰ ਕਰਨ ਦੀ ਆਗਿਆ ਦਿੱਤੀ ਹੈ। ਸੁਖਦੀਪ ਕੌਰ ਤਰਨ ਤਾਰਨ ਦੇ ਸਰਹੱਦੀ ਖੇਤਰ ਦੇ ਸਹੂਲਤਾਂ ਤੋਂ ਸੱਖਣੇ ਪਿੰਡ ਭੁੱਚਰ ਖੁਰਦ ਦੀ ਰਹਿਣ ਵਾਲੀ ਹੈ।
ਹਾਸਲ ਜਾਣਕਾਰੀ ਮੁਤਾਬਕ ਹਿੰਦ-ਪਾਕਿ ਸਰਹੱਦ ਦੇ ਐਨ ਨਾਲ ਲੱਗਦੇ ਪਿੰਡ ਭੁੱਚਰ ਖੁਰਦ ਵਿੱਚ ਸੁਖਦੀਪ ਕੌਰ ਦਾ ਖੇਤਾਂ ’ਚ ਬਣਿਆ ਘਰ ਪਿੰਡ ਨੇੜਿਓਂ ਲੰਘਦੀ ਸੜਕ ਤੋਂ ਚਾਰ ਕਿਲੋਮੀਟਰ ਦੂਰ ਕੱਚੇ ਰਾਹਾਂ ’ਤੇ ਜਾ ਕੇ ਹੈ, ਜਿੱਥੇ ਆਉਣ-ਜਾਣ ਦਾ ਕੋਈ ਸਾਧਨ ਨਹੀਂ। ਸੁਖਦੀਪ ਦੇ ਵੱਡੇ ਭਰਾ ਜਸਕਰਨ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ 20 ਦਿਨਾਂ ਦੀ ਹੀ ਸੀ ਕਿ ਉਨ੍ਹਾਂ ਦੇ ਪਿਤਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ।
ਜਸਕਰਨ ਵੀ ਅਜੇ ਘਰ ਦੀ ਕਬੀਲਦਾਰੀ ਸੰਭਾਲਣ ਦੇ ਯੋਗ ਨਹੀਂ ਸੀ। ਭੈਣ-ਭਰਾ ਨੂੰ ਆਪਣੀ ਮੁੱਢਲੀ ਪੜ੍ਹਾਈ ਕਰਨ ਲਈ ਰਿਸ਼ਤੇਦਾਰ ਕੋਲ ਅੰਮ੍ਰਿਤਸਰ ਜਾਣਾ ਪਿਆ। ਜਸਕਰਨ ਸਿੰਘ ਨੇ ਦੱਸਿਆ ਕਿ ਸੁਖਦੀਪ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਮੋਹਰੀ ਸੀ। ਪੰਜਵੀਂ ਪਾਸ ਕਰਦਿਆਂ ਹੀ ਮਾਮਾ ਦੀਦਾਰ ਸਿੰਘ ਉਸ ਨੂੰ ਆਪਣੇ ਪਰਿਵਾਰ ਨਾਲ ਹਾਂਗਕਾਂਗ ਲੈ ਗਿਆ, ਜਿਥੇ ਉਸ ਨੇ ਉੱਚ ਵਿਦਿਆ ਪ੍ਰਾਪਤ ਕੀਤੀ। ਇਸੇ ਦੌਰਾਨ ਮਾਂ ਸਤਿੰਦਰ ਕੌਰ ਬਿਮਾਰ ਰਹਿਣ ਲੱਗ ਪਈ ਜਿਸ ਕਰਕੇ ਉਸ ਨੂੰ ਹਾਂਗਕਾਂਗ ਤੋਂ ਪਿੰਡ ਵਾਪਸ ਆਉਣਾ ਪਿਆ।
ਸੁਖਦੀਪ ਦੀ ਮਾਂ ਵੀ ਦੋਹਾਂ ਭੈਣ-ਭਰਾਵਾਂ ਨੂੰ ਮੁਸ਼ਲਕਾਂ ਨਾਲ ਜੂਝਣ ਲਈ ਛੱਡ ਕੇ ਸਦਾ ਲਈ ਚਲੀ ਗਈ। ਜਸਕਰਨ ਨੇ ਕਿਹਾ ਕਿ ਸੁਖਦੀਪ ਨੇ ਐਨੀਆਂ ਮੁਸ਼ਕਲਾਂ ਹੋਣ ’ਤੇ ਵੀ ਹੌਸਲਾ ਨਹੀਂ ਹਾਰਿਆ। ਉਸ ਨੇ ਇੱਧਰੋਂ ਕੰਪਿਊਟਰ ਸਾਇੰਸ ਦੀ ਬੀਐਸਸੀ ਕਰ ਲਈ ਤੇ ਫਿਰ ਹਾਂਗਕਾਂਗ ਆਪਣੇ ਮਾਮਾ ਕੋਲ ਚਲੀ ਗਈ। ਉੱਧਰ ਜਾ ਕੇ ਯੋਗਤਾ ਦੇ ਆਧਾਰ ’ਤੇ ਉਹ ਉੱਥੋਂ ਦੇ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਚੁਣੀ ਗਈ। ਸੁਖਦੀਪ ਕੌਰ ਸਿਰ ’ਤੇ ਦਸਤਾਰ ਸਜਾ ਕੇ ਆਪਣੀ ਡਿਊਟੀ ’ਤੇ ਜਾਂਦੀ ਹੈ ਤੇ ਉਹ ਵਿਲੱਖਣ ਪਹਿਰਾਵੇ ਵਿੱਚ ਹੋਣ ਕਰਕੇ ਸਭਨਾਂ ਲਈ ਖਿੱਚ ਦਾ ਕੇਂਦਰ ਬਣ ਜਾਂਦੀ ਹੈ।
ਅੰਮ੍ਰਿਤਧਾਰੀ ਮੁਟਿਆਰ ਨੇ ਵਿਦੇਸ਼ 'ਚ ਸਿਰਜਿਆ ਇਤਿਹਾਸ
ਏਬੀਪੀ ਸਾਂਝਾ
Updated at:
19 Dec 2019 04:24 PM (IST)
ਕਿਸਾਨ ਪਰਿਵਾਰ ਦੀ 24 ਸਾਲਾ ਸੁਖਦੀਪ ਕੌਰ ਨੇ ਹਾਂਗਕਾਂਗ ਵਿੱਚ ਇਤਿਹਾਸ ਰਚਿਆ ਹੈ। ਸੁਖਦੀਪ ਕੌਰ ਹਾਂਗਕਾਂਗ ਪੁਲਿਸ ਦੇ ਜੇਲ੍ਹ ਵਿਭਾਗ ਵਿੱਚ ਅਫਸਰ ਬਣ ਗਈ ਹੈ। ਵਿਭਾਗ ਦੇ ਅਧਿਕਾਰੀਆਂ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸੁਖਦੀਪ ਕੌਰ ਨੂੰ ਆਪਣੀ ਮਰਿਆਦਾ ਦਾ ਸਤਿਕਾਰ ਕਰਨ ਦੀ ਆਗਿਆ ਦਿੱਤੀ ਹੈ। ਸੁਖਦੀਪ ਕੌਰ ਤਰਨ ਤਾਰਨ ਦੇ ਸਰਹੱਦੀ ਖੇਤਰ ਦੇ ਸਹੂਲਤਾਂ ਤੋਂ ਸੱਖਣੇ ਪਿੰਡ ਭੁੱਚਰ ਖੁਰਦ ਦੀ ਰਹਿਣ ਵਾਲੀ ਹੈ।
- - - - - - - - - Advertisement - - - - - - - - -