ਚੰਡੀਗੜ੍ਹ: ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਆਪ੍ਰੇਸ਼ਨ ਬਲੂ ਸਟਾਰ ਵੇਲੇ ਗਾਇਬ ਹੋਏ ਬਹੁਮੁੱਲੇ ਸਾਮਾਨ 'ਤੇ ਵਿਵਾਦ ਵਧਦਾ ਜਾ ਰਿਹਾ ਹੈ। ਫੌਜ ਨੇ ਸਾਰਾ ਸਾਮਾਨ ਵਾਪਸ ਕਰਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸ ਮੀਡੀਆ ਦੇ ਇੱਕ ਹਿੱਸੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫੌਜ ਵੱਲੋਂ ਮੋੜੇ ਗਏ ਹੱਥ ਲਿਖਤ ਪਾਵਨ ਸਰੂਪ ਕਰੋੜ ਰੁਪਏ ਵਿੱਚ ਵੇਚੇ ਗਏ ਹਨ। ਇਨ੍ਹਾਂ ਖੁਲਾਸਿਆਂ ਮਗਰੋਂ ਸ਼੍ਰੋਮਣੀ ਕਮੇਟੀ ਹਰਕਤ ਵਿੱਚ ਆਈ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਤਕਰੀਬਨ 35 ਵਰ੍ਹਿਆਂ ਬਾਅਦ ਵੀ ਇਨ੍ਹਾਂ ਬਾਰੇ ਪੂਰੇ ਵੇਰਵੇ ਹੀ ਨਹੀਂ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਬੀਤੇ ਦਿਨਾਂ ਤੋਂ ਮੀਡੀਆ ਦੇ ਇੱਕ ਹਿੱਸੇ ਵੱਲੋਂ ਲਾਇਬ੍ਰੇਰੀ ਦਾ ਸਾਮਾਨ ਵਾਪਸ ਆਉਣ ਦੀਆਂ ਖ਼ਬਰਾਂ ਨਸ਼ਰ ਕੀਤੀਆਂ ਗਈਆਂ। ਇਸ ਨੂੰ ਲੈ ਕੇ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਲਾਇਬ੍ਰੇਰੀ ਦੇ ਰਿਕਾਰਡ ਅਨੁਸਾਰ ਵੱਡੀ ਗਿਣਤੀ ਵਿੱਚ ਸਾਹਿਤਕ ਸਰਮਾਇਆ ਅਜੇ ਤੱਕ ਵਾਪਸ ਨਹੀਂ ਆਇਆ।
ਉਨ੍ਹਾਂ ਆਖਿਆ ਕਿ ਵਾਪਸ ਆਏ ਸਮਾਨ ਬਾਰੇ ਜਾਂਚ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ ਪਰ ਜੇਕਰ ਛਪੀਆਂ ਖ਼ਬਰਾਂ ਦੇ ਤੱਥ ਗਲਤ ਸਾਬਤ ਹੋਣਗੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤਾਂ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬੇਹੱਦ ਸੰਜੀਦਾ ਹੈ, ਜਿਸ ਦੀ ਪੜਤਾਲ ਲਈ ਜਲਦ ਹੀ ਉੱਚ ਪੱਧਰੀ ਕਮੇਟੀ ਕਾਇਮ ਕਰ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਹਿਤਕ ਸਰਮਾਇਆ ਕੌਮ ਦੀ ਅਮਾਨਤ ਹੈ ਤੇ ਇਹ ਸਿੱਖ ਕੌਮ ਨੂੰ ਸਮੁੱਚੇ ਰੂਪ ਵਿਚ ਵਾਪਸ ਮਿਲਣਾ ਚਾਹੀਦਾ ਹੈ।
ਆਪ੍ਰੇਸ਼ਨ ਬਲੂ ਸਟਾਰ: ਫੌਜ ਤੇ ਮੀਡੀਆ ਦੇ ਖੁਲਾਸਿਆਂ ਮਗਰੋਂ ਸ਼੍ਰੋਮਣੀ ਕਮੇਟੀ 'ਚ ਹਿੱਲਜੁਲ
ਏਬੀਪੀ ਸਾਂਝਾ
Updated at:
14 Jun 2019 03:27 PM (IST)
ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਆਪ੍ਰੇਸ਼ਨ ਬਲੂ ਸਟਾਰ ਵੇਲੇ ਗਾਇਬ ਹੋਏ ਬਹੁਮੁੱਲੇ ਸਾਮਾਨ 'ਤੇ ਵਿਵਾਦ ਵਧਦਾ ਜਾ ਰਿਹਾ ਹੈ। ਫੌਜ ਨੇ ਸਾਰਾ ਸਾਮਾਨ ਵਾਪਸ ਕਰਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸ ਮੀਡੀਆ ਦੇ ਇੱਕ ਹਿੱਸੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫੌਜ ਵੱਲੋਂ ਮੋੜੇ ਗਏ ਹੱਥ ਲਿਖਤ ਪਾਵਨ ਸਰੂਪ ਕਰੋੜ ਰੁਪਏ ਵਿੱਚ ਵੇਚੇ ਗਏ ਹਨ। ਇਨ੍ਹਾਂ ਖੁਲਾਸਿਆਂ ਮਗਰੋਂ ਸ਼੍ਰੋਮਣੀ ਕਮੇਟੀ ਹਰਕਤ ਵਿੱਚ ਆਈ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਤਕਰੀਬਨ 35 ਵਰ੍ਹਿਆਂ ਬਾਅਦ ਵੀ ਇਨ੍ਹਾਂ ਬਾਰੇ ਪੂਰੇ ਵੇਰਵੇ ਹੀ ਨਹੀਂ।
- - - - - - - - - Advertisement - - - - - - - - -