ਲੁਧਿਆਣਾ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਨਵਜੋਤ ਸਿੱਧੂ ਦੀ ਮੁਲਾਕਾਤ ਮਗਰੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਪਾਰਟੀ ਛੱਡ ਦੇਣ। ਬੈਂਸ ਨੇ ਕਿਹਾ ਹੈ ਕਿ ਕਾਂਗਰਸ ਨੇ ਸਿੱਧੂ ਨੂੰ ਬਹੁਤ ਜ਼ਲੀਲ ਕੀਤਾ ਹੈ। ਇਸ ਬੇਇਜ਼ਤੀ ਦਾ ਬਦਲਾ ਲੈਣ ਲਈ ਸਿੱਧੂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤੇ ਕਾਂਗਰਸ ਪਾਰਟੀ ਛੱਡ ਦੇਣੀ ਚਾਹੀਦੀ ਹੈ।


ਸਬੰਧਤ ਖ਼ਬਰ- ਰਾਹੁਲ-ਪ੍ਰਿਅੰਕਾ ਨਾਲ ਮਿਲੇ ਸਿੱਧੂ, ਹੁਣ ਹੋਵੇਗਾ ਐਕਸ਼ਨ

ਉਨ੍ਹਾਂ ਫਿਰ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੀ ਜਨਤਾ ਸਿੱਧੂ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ। ਵਿਧਾਇਕ ਨੇ ਆਸ ਜਤਾਈ ਕਿ ਸਿੱਧੂ ਦੇ ਮੁੱਖ ਮੰਤਰੀ ਦੇ ਉਮੀਦਵਾਰ ਐਲਾਨਣ 'ਤੇ ਖਹਿਰਾ ਵੀ ਉਨ੍ਹਾਂ ਦਾ ਸਾਥ ਦੇਣਗੇ। ਬੈਂਸ ਨੇ ਕਿਹਾ ਕਿ ਕੈਪਟਨ ਨੇ ਪਹਿਲਾਂ ਸਿੱਧੂ ਦੀ ਮਨਿਸਟਰੀ ਖੋਹ ਲਈ ਤੇ ਹੁਣ ਉਨ੍ਹਾਂ ਨੂੰ ਕਿਸੇ ਵੀ ਕੈਬਨਿਟ ਕਮੇਟੀ ਦੇ ਅੰਦਰ ਨਹੀਂ ਲਿਆ ਗਿਆ। ਇਸ ਸਭ ਕਾਰਨ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ।

ਜ਼ਰੂਰ ਪੜ੍ਹੋ- ਸਿੱਧੂ ਦੀ ਚਿੱਠੀ ਲਿਆਏਗੀ ਕਾਂਗਰਸ 'ਚ ਭੂਚਾਲ!

ਬੈਂਸ ਨੇ ਕਿਹਾ ਕਿ ਕੈਪਟਨ ਦੇ ਮੰਤਰੀ ਓਪੀ ਸੋਨੀ ਨੇ ਵੀ ਸੱਚ ਕਿਹਾ ਹੈ ਕਿ ਪੰਜਾਬ ਵਿੱਚ ਅਫਸਰਸ਼ਾਹੀ ਬੇਲਗਾਮ ਹੈ। ਪੰਜਾਬ ਵਿੱਚ ਪਟਵਾਰੀ ਤੋਂ ਲੈ ਕੇ ਚੀਫ ਸੈਕਟਰੀ ਤਕ ਹਰ ਪਾਸੇ ਬੁਰਾ ਹਾਲ ਹੈ। ਉਨ੍ਹਾਂ ਪਿਛਲੇ ਪੰਜ ਦਿਨਾਂ ਤੋਂ ਪਿੰਡ ਭਗਵਾਨਪੁਰਾ ਦੇ ਦੋ ਸਾਲਾ ਫ਼ਤਹਿਵੀਰ ਨੂੰ 150 ਫੁੱਟ ਡੂੰਘੇ ਬੋਰਵੈੱਲ ਵਿੱਚੋਂ ਹਾਲੇ ਤਕ ਨਾ ਕੱਢਣ ਕਾਰਨ ਕੈਪਟਨ ਸਰਕਾਰ ਦੀ ਖ਼ੂਬ ਨਿਖੇਧੀ ਕੀਤੀ।