ਜਲੰਧਰ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਨਵਜੋਤ ਸਿੱਧੂ ਹੁਣ ਡਰਪੋਕ ਜਾਪਦੇ ਹਨ। ਬੈਂਸ ਨੇ ਇਹ ਪ੍ਰਗਟਾਵਾ ਜਲੰਧਰ ਵਿੱਚ ਪੱਤਰਕਾਰ ਮਿਲਣੀ ਦੌਰਾਨ ਕੀਤਾ।
ਬੈਂਸ ਨੇ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਦੇ ਨਿਧੜਕ ਤੇ ਦਲੇਰ ਲੀਡਰ ਹਨ, ਪਰ ਹੁਣ ਕੁਝ ਡਰਪੋਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸਿੱਧੂ ਨੂੰ ਸਲਾਹ ਦਿੰਦੇ ਹਨ ਕਿ ਉਹ ਬੋਲਡ ਸਟੈੱਪ ਚੁੱਕਣ ਅਤੇ ਪੀਡੀਏ ਵਿੱਚ ਸ਼ਾਮਲ ਹੋਣ। ਸਿਮਰਜੀਤ ਬੈਂਸ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕਾਂਗਰਸੀ ਬਣਨ ਦੇ ਫੈਸਲੇ 'ਤੇ ਉਨ੍ਹਾਂ ਉਨ੍ਹਾਂ ਨੂੰ ਕਿਹਾ ਸੀ ਕਿ ਕਾਂਗਰਸ ਵਿੱਚ ਵੀ ਉਨ੍ਹਾਂ ਦਾ ਭਾਜਪਾ ਵਾਲਾ ਹੀ ਹਾਲ ਹੋਣ ਵਾਲਾ ਹੈ।
ਦੱਸਣਯੋਗ ਹੈ ਕਿ ਬੈਂਸ ਨੇ ਸਿੱਧੂ ਨੂੰ ਪਹਿਲਾਂ ਵੀ ਪੀਡੀਏ ਵਿੱਚ ਆਉਣ ਦੀ ਪੇਸ਼ਕਸ਼ ਕੀਤੀ ਸੀ ਅਤੇ ਉਹ ਇਹ ਵੀ ਕਹਿ ਚੁੱਕੇ ਹਨ ਕਿ ਪੀਡੀਏ ਸਿੱਧੂ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਬਣਾਏਗਾ। ਬੈਂਸ ਨੇ ਮਜ਼ਾਕੀਆ ਲਿਹਾਜ਼ ਵਿੱਚ ਕਿਹਾ ਕਿ ਪੀਡੀਏ ਵਿੱਚ ਆਉਣ ਤੋਂ ਬਾਅਦ ਸਿੱਧੂ ਨੂੰ ਅਜਿਹਾ ਟੌਨਿਕ ਦਿਆਂਗੇ ਕਿ ਉਨ੍ਹਾਂ ਦੇ ਸਾਰੇ ਦਰਦ ਖ਼ਤਮ ਹੋ ਜਾਣਗੇ।
ਬੈਂਸ ਨੇ ਸਿੱਧੂ ਨੂੰ ਦੱਸਿਆ ਡਰਪੋਕ..!
ਏਬੀਪੀ ਸਾਂਝਾ
Updated at:
29 Jun 2019 07:16 PM (IST)
ਬੈਂਸ ਨੇ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਦੇ ਨਿਧੜਕ ਤੇ ਦਲੇਰ ਲੀਡਰ ਹਨ, ਪਰ ਹੁਣ ਕੁਝ ਡਰਪੋਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸਿੱਧੂ ਨੂੰ ਸਲਾਹ ਦਿੰਦੇ ਹਨ ਕਿ ਉਹ ਬੋਲਡ ਸਟੈੱਪ ਚੁੱਕਣ ਅਤੇ ਪੀਡੀਏ ਵਿੱਚ ਸ਼ਾਮਲ ਹੋਣ।
- - - - - - - - - Advertisement - - - - - - - - -