ਗੁਰਦਾਸਪੁਰ: ਇੱਥੋਂ ਦੀ ਗ੍ਰੇਟਰ ਕੈਲਾਸ਼ ਕਾਲੋਨੀ ਵਿੱਚ ਵੱਸਦੇ ਪਰਿਵਾਰਾਂ ਨੂੰ ਅੱਜ ਦੁਪਹਿਰ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦ ਉਨ੍ਹਾਂ ਦੇ ਘਰਾਂ ਵਿੱਚ ਧਮਾਕੇ ਹੋਣ ਲੱਗੇ। ਦਰਅਸਲ, ਇਹ ਧਮਾਕੇ ਬਿਜਲੀ ਦੇ ਮੀਟਰਾਂ ਦੇ ਨਾਲ-ਨਾਲ ਉਪਕਨਾਂ ਅਤੇ ਤਾਰਾਂ ਵਿੱਚੋਂ ਹੋ ਰਹੇ ਸਨ ਕਿਉਂਕਿ ਇਸ ਵਿੱਚ ਸਮਰੱਥਾ ਤੋਂ ਕਈ ਗੁਣਾ ਵੱਧ ਕਰੰਟ ਆ ਗਿਆ।


ਪੀੜਤ ਪਰਿਵਾਰਾਂ ਨੇ ਦੱਸਿਆ ਕਿ ਇਹ ਧਮਾਕੇ ਇੰਮੇ ਜ਼ਬਰਦਸਤ ਸਨ ਕਿ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਤੋਂ ਸੀਮਿੰਟ ਵੀ ਡਿੱਗ ਪਿਆ। ਕਾਲੋਨੀ ਵਿੱਚ ਤਕਰੀਬਨ 10 ਘਰ ਹਨ ਅਤੇ ਇਨ੍ਹਾਂ ਦਾ ਤਕਰੀਬਨ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਬਿਜਲੀ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ।