ਉੜਮੁੜ ਨਿਵਾਸੀ ਬਾਬਾ ਭੂਟਾ ਭਗਤ ਮੰਦਰ ਕਮੇਟੀ ਦੇ ਪ੍ਰਧਾਨ ਰਿਟਾਇਰਡ ਪਟਵਾਰੀ ਉਲਫਤ ਰਾਏ ਅਤੇ ਸੇਵਾਮੁਕਤ ਅਧਿਆਪਕਾ ਕ੍ਰਿਸ਼ਨਾ ਦੇਵੀ ਦਾ ਪੁੱਤਰ ਰਾਜਦੀਪ ਸਭ ਤੋਂ ਘੱਟ ਉਮਰ ਦਾ ਸਿੱਖ ਪੰਜਾਬੀ ਹੈ ਜਿਸ ਨੇ ਅਮਰੀਕਾ ਦੇ ਟ੍ਰੇਸੀ ਸਿਟੀ ‘ਚ ਇਸ ਅਹੁਦੇ ਨੂੰ ਹਾਸਲ ਕਰ ਸੂਬੇ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਰਾਜਦੀਪ ਨੇ ਵ੍ਹੱਟਸਐਪ ‘ਤੇ ਦੱਸਿਆ ਕਿ ਉਸ ਦੀ ਇਸ ਨਿਯੁਕਤੀ ਕਰਕੇ ਉਸ ਨੂੰ ਉੱਥੇ ਰਹਿ ਰਹੇ ਪੰਜਾਬੀ ਭਾਈਚਾਰੇ ਵੱਲੋਂ ਵੀ ਬੇਹੱਦ ਮਾਣ-ਸਨਮਾਨ ਦਿੱਤਾ ਗਿਆ। ਹੁਣ ਉਸ ਦੇ ਮਾਂ-ਪਿਓ ਹੁਣ ਉਸ ‘ਤੇ ਮਾਣ ਮਹਿਸੂਸ ਕਰ ਰਹੇ ਹਨ।
ਰਾਜਦੀਪ 2008 ‘ਚ 12ਵੀਂ ਪਾਸ ਕਰ ਸਟੱਡੀ ਵੀਜ਼ਾ ‘ਤੇ ਅਮਰੀਕਾ ਗਿਆ ਸੀ ਜਿਸ ਤੋਂ ਬਾਅਦ ਉੱਚ ਸਿੱਖਿਆ ਹਾਸਲ ਕਰ ਉਸ ਨੇ ਹੈਲਥ ਇੰਡਟਰੀ ‘ਚ ਫਾਰਮੇਸੀ ਕੰਸਲਟੈਂਟ ਦੀ ਸੇਵਾਵਾਂ ਦਿੱਤੀਆਂ। ਰਾਜਦੀਪ ਨੂੰ ਟ੍ਰੇਸੀ ਸਿਟੀ ਦੀ ਸਿਟੀ ਕੌਂਸਲ ਵੱਲੋਂ ਇਸ 6 ਮੈਂਬਰੀ ਕਮਿਸ਼ਨ ਦਾ ਮੈਂਬਰ ਚੁਣਿਆ ਗਿਆ ਹੈ, ਜਿਸ ਦਾ ਮੁਖੀ ਇੱਥੇ ਦਾ ਮੇਅਰ ਹੈ ਅਤੇ ਰਾਜਦੀਪ ਤੋਂ ਇਲਾਵਾ ਬਾਕੀ ਮੈਂਬਰ ਸਥਾਨਕ ਨਿਵਾਸੀ ਹਨ।