ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਿਟ ਵਾਲੇ ਬਿਆਨ ਬਾਰੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਏਗੀ ਪਰ ਕੈਪਟਨ ਉਨ੍ਹਾਂ ਨੂੰ ਬਚਾਉਣ ਦੇ ਯਤਨ ਕਰ ਰਹੇ ਹਨ। ਗੋਲ਼ੀਕਾਂਡ ਦੀ ਜਾਂਚ ਕਰ ਰਹੀ ਸਿੱਟ ਦੀ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਬਾਦਲ ਪਿਉ-ਪੁੱਤ ਦੀ ਗ੍ਰਿਫ਼ਤਾਰੀ ਨਾ ਹੋਣ ਦਾ ਹਵਾਲਾ ਦਿੰਦਿਆਂ ਬੈਂਸ ਨੇ ਕਿਹਾ ਕਿ ਜਿੰਨੀ ਦੇਰ ਕੈਪਟਨ ਮੁੱਖ ਮੰਤਰੀ ਹਨ, ਓਨੀ ਦੇਰ ਬਾਦਲ ਪਰਿਵਾਰ ਨੂੰ ਸਜ਼ਾ ਨਹੀਂ ਹੋਣੀ।
ਬੈਂਸ ਨੇ ਕਿਹਾ ਕਿ ਪੂਰੇ ਦੇਸ਼ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਕਾਂਗਰਸ ਦੀਆਂ ਗ਼ਲਤ ਨੀਤੀਆਂ ਕਰਕੇ ਅੱਜ ਕਾਂਗਰਸ ਦੇਸ਼ ਵਿੱਚੋਂ ਖ਼ਤਮ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਤੇ ਪਰਤਾਪ ਬਾਜਵਾ ਦਾ ਪੰਜਾਬ ਕਾਂਗਰਸ ਮੀਟਿੰਗ ਵਿੱਚ ਨਾ ਆਉਣ 'ਤੇ ਬੈਂਸ ਨੇ ਕਿਹਾ ਕਿ ਕਾਂਗਰਸ ਦੇ ਇਮਾਨਦਾਰ ਇੱਕ ਪਾਸੇ ਖੜੇ ਹਨ ਤੇ ਬੇਈਮਾਨ ਦੂਜੇ ਪਾਸੇ। ਜੋ ਮਾਫੀਆ ਬਾਦਲਾਂ ਨੇ 10 ਸਾਲ ਚਲਾਇਆ, ਉਹੀ ਮਾਫੀਆ ਕੈਪਟਨ ਦੀ ਮੰਡਲੀ ਚਲਾ ਰਹੀ ਹੈ।
ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਅਫ਼ਸਰਸ਼ਾਹੀ ਬੇਲਗਾਮ ਹੋ ਚੁੱਕੀ ਹੈ, ਕਾਨੂੰਨ ਤੇ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ। ਪੁਲਿਸ ਹਿਰਾਸਤ ਵਿੱਚ ਮੌਤਾਂ ਹੋ ਰਹੀਆਂ ਹਨ। ਪੁਲਿਸ ਕਿਸੇ ਨੂੰ ਵੀ ਹਿਰਾਸਤ ਵਿੱਚ ਲੈ ਲੈਂਦੀ ਹੈ। ਪਟਵਾਰੀ ਤੋਂ ਲੈ ਕੇ ਡੀਸੀ, ਇੱਥੋਂ ਤਕ ਕਿ ਐਸਐਚਓ ਵੀ ਰਿਸ਼ਵਤਾਂ ਲੈ ਰਹੇ ਹਨ। ਅਫ਼ਸਰ ਮਨਮਰਜ਼ੀਆਂ ਕਰ ਰਹੇ ਹਨ ਤੇ ਕੈਪਟਨ ਦੀ ਪ੍ਰਸ਼ਾਸਨ ਉੱਪਰ ਪਕੜ ਬਿਲਕੁਲ 'ਜ਼ੀਰੋ' ਹੋ ਚੁੱਕੀ ਹੈ।
ਜਦੋਂ ਤਕ ਕੈਪਟਨ ਮੁੱਖ ਮੰਤਰੀ, ਉਦੋਂ ਤਕ ਬਾਦਲਾਂ ਨੂੰ ਸਜ਼ਾ ਨਹੀਂ ਮਿਲਣੀ: ਬੈਂਸ
ਏਬੀਪੀ ਸਾਂਝਾ
Updated at:
01 Jun 2019 01:27 PM (IST)
ਗੋਲ਼ੀਕਾਂਡ ਦੀ ਜਾਂਚ ਕਰ ਰਹੀ ਸਿੱਟ ਦੀ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਬਾਦਲ ਪਿਉ-ਪੁੱਤ ਦੀ ਗ੍ਰਿਫ਼ਤਾਰੀ ਨਾ ਹੋਣ ਦਾ ਹਵਾਲਾ ਦਿੰਦਿਆਂ ਬੈਂਸ ਨੇ ਕਿਹਾ ਕਿ ਜਿੰਨੀ ਦੇਰ ਕੈਪਟਨ ਮੁੱਖ ਮੰਤਰੀ ਹਨ, ਓਨੀ ਦੇਰ ਬਾਦਲ ਪਰਿਵਾਰ ਨੂੰ ਸਜ਼ਾ ਨਹੀਂ ਹੋਣੀ।
- - - - - - - - - Advertisement - - - - - - - - -