ਫਤਹਿਗੜ੍ਹ ਸਾਹਿਬ: ਮਹਿੰਗੇ ਵਿਆਹਾਂ ਨੇ ਲੋਕਾਂ ਦੇ ਨੱਕ 'ਚ ਦਮ ਲਿਆ ਦਿੱਤਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਇਸ ਬੇਲੋੜੇ ਖਰਚੇ ਤੋਂ ਬਚੇ ਪਰ ਲੋਕਾਚਾਰੀ ਕਰਕੇ ਕੋਈ ਹਿੰਮਤ ਨਹੀਂ ਕਰਦਾ। ਅਜਿਹੇ ਵਿੱਚ ਲੋਕਾਂ ਨੂੰ ਸੇਧ ਦੇਣ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਭਗੜਾਣਾ ਵਿੱਚ ਪੰਜੋਲੀ ਕਲਾਂ ਦੇ ਦੋ ਨੌਜਵਾਨ ਜੋੜਿਆਂ ਦੇ ਵਿਆਹ ਕਰਵਾਏ ਗਏ।
ਵਿਆਹ ਦੀਆਂ ਰਸਮਾਂ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕੀਤੀਆਂ ਗਈਆਂ। ਬਰਾਤੀਆਂ ਦੀਆਂ ਮਿਲਣੀਆਂ ਦੀ ਰਸਮ ਵੀ ਸਿਰੋਪਾਓ ਭੇਟ ਕਰਕੇ ਨਿਭਾਈ ਗਈ। ਵਿਆਹੀਆਂ ਜੋੜੀਆਂ ਨੇ ਅਨੰਦ ਕਾਰਜ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਲਈ ਫ਼ਾਰਮ ਵੀ ਭਰੇ। ਇਸ ਬਾਰੇ ਪਿੰਡ ਪੰਜੋਲੀ ਦੇ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਤੇ ਉਸ ਦੇ ਚਾਚੇ ਦੇ ਲੜਕੇ ਪਰਮਿੰਦਰ ਸਿੰਘ ਨੇ ਸਾਦੇ ਤਰੀਕੇ ਨਾਲ ਅੱਜ ਆਨੰਦ ਕਾਰਜ ਕਰਵਾਏ ਹਨ। ਜਗਜੀਤ ਇਸ ਵੇਲੇ ਪੀਐਚਡੀ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲੜਕੀ ਵਾਲਿਆਂ ਦੇ ਦੋਵੇਂ ਪਰਿਵਾਰਾਂ ਨੂੰ ਇੱਕੋ ਥਾਂ ਸੱਦ ਕੇ ਇਕੱਠੇ ਇਤਿਹਾਸਕ ਗੁਰਦੁਆਰਾ ਸਹਿਬ ਭਗੜਾਨਾ ਵਿਖੇ ਆਨੰਦ ਕਾਰਜ ਕਰਵਾਏ ਹਨ ਤਾਂ ਕਿ ਉਨ੍ਹਾਂ 'ਤੇ ਕਿਸੇ ਕਿਸਮ ਦਾ ਆਰਥਿਕ ਬੋਝ ਨਾ ਪਵੇ। ਇਸ ਮੌਕੇ ਅਸੀਂ ਨਿਵੇਕਲੇ ਕਿਸਮ ਦੀ ਸ਼ੁਰੂਆਤ ਵੀ ਕੀਤੀ ਹੈ ਕਿ ਸਾਦੇ ਵਿਆਹ ਦੇ ਨਾਲ-ਨਾਲ ਅਸੀਂ ਅੱਖਾਂ ਦਾਨ ਕਰਨ ਦੇ ਫਾਰਮ ਵੀ ਭਰੇ ਹਨ।
ਇਸ ਸਮੇਂ ਗੁਰਦੁਆਰਾ ਸਹਿਬ ਦੇ ਲੰਗਰ ਹਾਲ ਵਿੱਚ ਹੀ ਮਹਿਮਾਨਾਂ ਨੂੰ ਲੰਗਰ ਛਕਾਇਆ ਗਿਆ। ਵਿਆਹ ਕਰਵਾ ਰਹੇ ਪਰਮਿੰਦਰ ਸਿੰਘ ਜੋ ਫੌਜ ਵਿੱਚ ਨੌਕਰੀ ਕਰਦਾ ਹੈ, ਨੇ ਦੱਸਿਆ ਕਿ ਮੈਂ ਪਹਿਲਾਂ ਤੋਂ ਹੀ ਸੋਚਦਾ ਸੀ ਕਿ ਸਾਦੇ ਤਰੀਕੇ ਨਾਲ ਵਿਆਹ ਕਰਵਾਵਾਂ ਜਿਸ ਨਾਲ ਲੜਕੀ ਵਾਲੇ ਦੇ ਪਰਿਵਾਰ 'ਤੇ ਕੋਈ ਖਰਚੇ ਦਾ ਬੋਝ ਨਾ ਪਵੇ ਤੇ ਉਨ੍ਹਾਂ ਨੂੰ ਕੋਈ ਕਰਜਾ ਚੁੱਕਣਾ ਪਵੇ।
ਨਵੀਆਂ ਵਿਆਹੀਆਂ ਦਵਿੰਦਰ ਕੌਰ ਤੇ ਪਰਵਿੰਦਰ ਕੌਰ ਨੇ ਦੱਸਿਆ ਕਿ ਅਸੀਂ ਅਪਣੇ ਘਰ ਵਾਲਿਆਂ ਨਾਲ ਇਕੱਠੇ ਸਲਾਹ ਕਰਕੇ ਇਹ ਫੈਸਲਾ ਲਿਆ ਸੀ ਕਿ ਵਿਆਹ ਗੁਰੂ ਮਰਿਆਦਾ ਅਨੁਸਾਰ ਸਾਦੇ ਤਰੀਕੇ ਨਾਲ ਕਰਵਾਉਣਗੀਆਂ ਜਿਸ ਨਾਲ ਸਾਡੇ ਪਰਿਵਾਰ 'ਤੇ ਖਰਚੇ ਦਾ ਕੋਈ ਬੋਝ ਨਾ ਪਵੇ। ਅਸੀਂ ਅੱਜ ਇਕੱਠੇ ਹੀ ਆਪਣੇ ਵਿਆਹ ਦੀ ਖੁਸ਼ੀ ਵਿੱਚ ਅੱਖਾਂ ਵੀ ਦਾਨ ਕੀਤੀਆਂ ਹਨ।
ਐਸਜੀਪੀਸੀ ਮੈਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਗੁਰੂ ਸਾਹਿਬਾਨ ਦਾ ਹੁਕਮ ਹੈ ਕੇ ਵਿਆਹ ਸਵਾ ਰੁਪਏ ਵਿੱਚ ਕਰਨ। ਇਸ ਦਾ ਮਤਲਬ ਗੁਰੂ ਘਰ ਜਾ ਦੇਗ ਪ੍ਰਸਾਦ ਲੈ ਅਰਦਾਸ ਕਰ ਸਾਦੇ ਤਰੀਕੇ ਬਿਨਾਂ ਦਾਜ ਦਹੇਜ ਨਾਲ ਵਿਆਹ ਕਰਨ। ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਪੰਜੋਲੀ ਤੇ ਪਰਵਿੰਦਰ ਸਿੰਘ ਨੇ ਗੁਰੁਦਆਰਾ ਸਹਿਬ ਵਿੱਚ ਸਾਦੇ ਤਰੀਕੇ ਨਾਲ ਵਿਆਹ ਕਰਕੇ ਮਿਸਾਲ ਪੈਦਾ ਕੀਤੀ ਹੈ।
ਮਹਿੰਗੇ ਵਿਆਹਾਂ ਤੋਂ ਇੰਝ ਪਾਈਏ ਛੁਟਕਾਰਾ, ਫਤਹਿਗੜ੍ਹ ਦੇ ਭਰਾਵਾਂ ਦੀ ਮਿਸਾਲ
ਏਬੀਪੀ ਸਾਂਝਾ
Updated at:
17 Nov 2019 04:34 PM (IST)
ਮਹਿੰਗੇ ਵਿਆਹਾਂ ਨੇ ਲੋਕਾਂ ਦੇ ਨੱਕ 'ਚ ਦਮ ਲਿਆ ਦਿੱਤਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਇਸ ਬੇਲੋੜੇ ਖਰਚੇ ਤੋਂ ਬਚੇ ਪਰ ਲੋਕਾਚਾਰੀ ਕਰਕੇ ਕੋਈ ਹਿੰਮਤ ਨਹੀਂ ਕਰਦਾ। ਅਜਿਹੇ ਵਿੱਚ ਲੋਕਾਂ ਨੂੰ ਸੇਧ ਦੇਣ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਭਗੜਾਣਾ ਵਿੱਚ ਪੰਜੋਲੀ ਕਲਾਂ ਦੇ ਦੋ ਨੌਜਵਾਨ ਜੋੜਿਆਂ ਦੇ ਵਿਆਹ ਕਰਵਾਏ ਗਏ।
- - - - - - - - - Advertisement - - - - - - - - -