ਬਠਿੰਡਾ: ਪ੍ਰਸ਼ਾਸਨ ਵੱਲੋਂ ਆਪਣੀ ਖੱਲ ਬਚਾਉਣ ਤੇ ਸਿਆਸਤਦਾਨਾਂ ਨੂੰ ਖੁਸ਼ ਕਰਨ ਲਈ ਬਠਿੰਡਾ ਹਮੇਸ਼ਾਂ ਹੀ ਧਾਰਾ 144 ਲਾ ਦਿੱਤੀ ਜਾਂਦੀ ਹੈ। ਜ਼ਿਲ੍ਹੇ ਵਿੱਚ ਪਿਛਲੇ 608 ਦਿਨਾਂ ਵਿੱਚੋਂ 542 ਦਿਨ ਧਾਰਾ 144, 220 ਦੇ ਹੁਕਮ ਜਾਰੀ ਕੀਤੇ ਗਏ। ਇਹ ਖੁਲਾਸਾ ਬਠਿੰਡਾ ਵਿੱਚ ਰਹਿਣ ਵਾਲੇ ਆਰਟੀਆਈ ਵਰਕਰ ਹਰਮਿਲਾਪ ਗਰੇਵਾਲ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਹੋਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਇੱਥੇ ਹਰ ਸਮੇਂ ਧਾਰਾ 144 ਲੱਗੀ ਰਹਿੰਦੀ ਹੈ। ਇਸ ਨਾਲ ਅਧਿਕਾਰਾਂ ਦੀ ਸੁਰੱਖਿਆ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਹੀ ਆਮ ਲੋਕਾਂ ਤੋਂ ਅਧਿਕਾਰ ਖੋਹ ਰਹੇ ਹਨ। ਆਰਟੀਆਈ ਰਾਹੀਂ ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਅੰਦਰ 608 ਦਿਨਾਂ ਵਿੱਚੋਂ 542 ਦਿਨ ਧਾਰਾ 144 ਲੱਗੀ ਰਹੀ। ਇਸ ਦੇ ਨਾਲ ਹੀ ਬਠਿੰਡਾ ਪ੍ਰਸ਼ਾਸਨ ਵੱਲੋਂ 220 ਹੁਕਮ ਜਾਰੀ ਕੀਤੇ ਜਿਨ੍ਹਾਂ ਵਿੱਚੋਂ 46 ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਸਨ।
ਆਰਟੀਆਈ ਵਰਕਰ ਦਾ ਕਹਿਣਾ ਸੀ ਕਿ ਬਠਿੰਡਾ ਪ੍ਰਸ਼ਾਸਨ ਵੱਲੋਂ ਪੱਕੇ ਤੌਰ 'ਤੇ ਧਾਰਾ 144 ਲਾਈ ਗਈ ਹੈ। ਇਹ ਭਾਰਤੀ ਸੰਵਿਧਾਨ ਦੀ ਧਾਰਾ 11 ਤੇ 14 ਦਾ ਉਲੰਘਣ ਹੈ ਕਿਉਂਕਿ ਆਮ ਲੋਕ ਆਪਣੇ ਘਰਾਂ ਤੋਂ ਆਜ਼ਾਦੀ ਨਾਲ ਨਿਕਲਣ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੇ ਰਹਿਮੋ-ਕਰਮ 'ਤੇ ਬਾਹਰ ਆਉਂਦੇ ਹਨ। ਬਠਿੰਡਾ ਪ੍ਰਸ਼ਾਸਨ ਵੱਲੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਹਾਦਸੇ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਧਾਰਾ 144 ਲਾਗੂ ਕੀਤੀ ਗਈ ਹੈ।
ਜਾਣੋ ਬਠਿੰਡਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਕਿੰਨੇ ਹੁਕਮ ਜਾਰੀ ਕੀਤੇ ਤੇ ਕਿੰਨੇ ਦਿਨ ਕਿਹੜੀ ਪਾਬੰਦੀ ਲਾਈ ਗਈ।
1. ਅਸਲਾ ਚੁੱਕਣ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ
2. ਲਾਊਡ ਸਪੀਕਰ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ
3. ਬੱਸਾਂ 'ਚ ਅਸ਼ਲੀਲ ਗਾਣਿਆਂ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ
4. ਮਿਲਟਰੀ ਰੰਗ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ
5. ਡਾਕਟਰਾਂ ਦੀ ਪਰਚੀ ਤੋਂ ਬਿਨਾਂ ਦਵਾਈ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ
6. ਮਿੰਨੀ ਸਕੱਤਰੇਤ 'ਚ ਗੰਦਗੀ ਨਾ ਸੁੱਟਣ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ
7. ਜੇਲ੍ਹ 'ਚ ਫੋਨ 'ਤੇ ਪਾਬੰਦੀ 8 ਹੁਕਮ, ਪੰਜ 521 ਦਿਨ ਜਾਰੀ
8. ਹੁੱਕਾ ਬਾਰ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ
9. ਪੀਜੀ ਵਿਦਿਆਰਥੀਆਂ ਦੀ ਪੜਤਾਲ 4 ਹੁਕਮ, 200 ਦਿਨ ਜਾਰੀ
10. ਅਸਲਾ ਡਿਪੂ ਨੇੜੇ ਉਸਾਰੀ 'ਤੇ ਪਾਬੰਦੀ 8 ਹੁਕਮ, 521 ਦਿਨ ਜਾਰੀ
11. ਮਜ਼ਦੂਰਾਂ ਦੀ ਵੈਰੀਫਿਕੇਸ਼ਨ 8 ਹੁਕਮ, 521 ਦਿਨ ਜਾਰੀ
12.ਟਿਊਬਵੈੱਲ ਲਾਉਣ ਤੇ ਪਾਬੰਦੀ 8 ਹੁਕਮ 521 ਦਿਨ ਜਾਰੀ
13. ਸਾਈਬਰ ਕੈਫੇ ਦੇ ਰਿਕਾਰਡ ਸਬੰਧੀ 8 ਹੁਕਮ, 521 ਦਿਨ ਜਾਰੀ
ਜ਼ਰਾ ਬਚ ਕੇ! ਬਾਦਲਾਂ ਦੇ ਗੜ੍ਹ ਬਠਿੰਡਾ 'ਚ ਹਮੇਸ਼ਾਂ ਦਫਾ 144
ਏਬੀਪੀ ਸਾਂਝਾ
Updated at:
17 Nov 2019 03:00 PM (IST)
ਪ੍ਰਸ਼ਾਸਨ ਵੱਲੋਂ ਆਪਣੀ ਖੱਲ ਬਚਾਉਣ ਤੇ ਸਿਆਸਤਦਾਨਾਂ ਨੂੰ ਖੁਸ਼ ਕਰਨ ਲਈ ਬਠਿੰਡਾ ਹਮੇਸ਼ਾਂ ਹੀ ਧਾਰਾ 144 ਲਾ ਦਿੱਤੀ ਜਾਂਦੀ ਹੈ। ਜ਼ਿਲ੍ਹੇ ਵਿੱਚ ਪਿਛਲੇ 608 ਦਿਨਾਂ ਵਿੱਚੋਂ 542 ਦਿਨ ਧਾਰਾ 144, 220 ਦੇ ਹੁਕਮ ਜਾਰੀ ਕੀਤੇ ਗਏ। ਇਹ ਖੁਲਾਸਾ ਬਠਿੰਡਾ ਵਿੱਚ ਰਹਿਣ ਵਾਲੇ ਆਰਟੀਆਈ ਵਰਕਰ ਹਰਮਿਲਾਪ ਗਰੇਵਾਲ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਹੋਇਆ ਹੈ।
- - - - - - - - - Advertisement - - - - - - - - -