ਚੰਡੀਗੜ੍ਹ: ਪੰਜਾਬ ਦੇ ਛੇ ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਰਿੰਗ ਰੋਡ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਦਸੰਬਰ ਵਿੱਚ ਹੀ ਕੇਂਦਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜੇ ਕੇਂਦਰ ਸਰਕਾਰ ਨੇ ਇਸ ਯੋਜਨਾ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਤਾਂ ਹਾਈਵੇ ਪ੍ਰੋਜੈਕਟਸ ਦੇ ਬਾਅਦ ਇਹ ਨਿਤਿਨ ਗਡਕਰੀ ਵੱਲੋਂ ਪੰਜਾਬ ਨੂੰ ਦਿੱਤਾ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਪ੍ਰੋਜੈਕਟ ਹੋਏਗਾ। ਇਸ 'ਤੇ 15 ਹਜ਼ਾਰ ਕਰੋੜ ਰੁਪਏ ਖ਼ਰਚ ਹੋਣਗੇ।
ਨਵੀਂ ਯੋਜਨਾ ਵਿੱਚ ਸਰਕਾਰ ਲੁਧਿਆਣਾ, ਸੰਗਰੂਰ, ਬਠਿੰਡਾ, ਪਟਿਆਲਾ, ਜਲੰਧਰ ਤੇ ਮੁਹਾਲੀ ਵਿੱਚ ਰਿੰਗ ਰੋਡ ਬਣਾਉਣਾ ਚਾਹੁੰਦੀ ਹੈ ਤਾਂ ਕਿ ਸ਼ਹਿਰ ਵਿੱਚ ਵੜੇ ਬਿਨਾ ਰਿੰਗ ਰੋਡ ਤੋਂ ਹੁੰਦੇ ਹੋਇਆਂ ਅੱਗੇ ਜਾਇਆ ਜਾ ਸਕੇ। ਇਸ ਲਈ ਸ਼ਹਿਰ ਦੇ ਚਾਰਾਂ ਕੋਨਿਆਂ ਤੋਂ ਇੱਕ-ਇੱਕ ਐਂਟਰੀ ਪੁਆਇੰਟ ਦਿੱਤਾ ਜਾਏਗਾ। ਸਾਰੇ ਰਿੰਗ ਰੋਡ ਨੂੰ ਮੇਨ ਹਾਈਵੇ ਨਾਲ ਜੋੜਿਆ ਜਾਏਗਾ ਤੇ ਇਨ੍ਹਾਂ 'ਤੇ ਵੱਖਰੇ ਟੋਲ ਲਾਏ ਜਾਣ ਦਾ ਪ੍ਰਬੰਧ ਹੈ।
ਇਨ੍ਹਾਂ ਸਾਰੇ ਸ਼ਹਿਰਾਂ ਦੇ ਆਸ-ਪਾਸ ਜ਼ਮੀਨ ਖਰੀਦੀ ਜਾਏਗੀ ਜਿਸ ਤੇ ਅੰਦਾਜ਼ਨ 2200 ਕਰੋੜ ਰੁਪਏ ਖ਼ਰਚ ਹੋਣਗੇ। ਇਸ ਦਾ 50 ਫੀਸਦੀ ਹਿੱਸੀ ਸੂਬਾ ਸਰਕਾਰ ਨੂੰ ਦੇਣਾ ਪਏਗਾ। ਲੁਧਿਆਣਾ ਦੇ ਲਾਡੋਵਾਲ ਕੋਲ ਜੋ ਜ਼ਮੀਨ ਸਰਕਾਰ ਨੇ ਲਈ ਹੈ, ਉਸ ਦੇ 80 ਕਰੋੜ ਰੁਪਏ ਪੰਜਾਬ ਨੇ ਕੇਂਦਰ ਸਰਕਾਰ ਨੂੰ ਦੇਣੇ ਹਨ। ਨਵੀਂ ਰਿੰਗ ਰੋਡ ਨੂੰ ਇਸ ਤਰ੍ਹਾਂ ਪਲਾਨ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਇਸ ਪਾਸੇ ਵੱਲ ਡਿਵੈਲਪ ਹੋਣ। ਸ਼ਹਿਰੀ ਵਿਕਾਸ ਅਥਾਰਟੀਜ਼ ਯੋਜਨਾਬੱਧ ਤਰੀਕੇ ਨਾਲ ਸ਼ਹਿਰਾਂ ਦਾ ਵਿਕਾਸ ਕਰਨ ਦੀ ਕੰਮ ਕਰਨਗੀਆਂ।
ਪੰਜਾਬ ਦੇ ਛੇ ਸ਼ਹਿਰਾਂ 'ਚ ਵੱਡੇ ਪ੍ਰੋਜੈਕਟ, ਸਰਕਾਰ ਕਿਸਾਨਾਂ ਤੋਂ ਲਏਗੀ 2200 ਕਰੋੜ ਦੀ ਜ਼ਮੀਨ
ਏਬੀਪੀ ਸਾਂਝਾ
Updated at:
30 Jun 2019 05:26 PM (IST)
ਨਵੀਂ ਯੋਜਨਾ ਵਿੱਚ ਸਰਕਾਰ ਲੁਧਿਆਣਾ, ਸੰਗਰੂਰ, ਬਠਿੰਡਾ, ਪਟਿਆਲਾ, ਜਲੰਧਰ ਤੇ ਮੁਹਾਲੀ ਵਿੱਚ ਰਿੰਗ ਰੋਡ ਬਣਾਉਣਾ ਚਾਹੁੰਦੀ ਹੈ ਤਾਂ ਕਿ ਸ਼ਹਿਰ ਵਿੱਚ ਵੜੇ ਬਿਨਾ ਰਿੰਗ ਰੋਡ ਤੋਂ ਹੁੰਦੇ ਹੋਇਆਂ ਅੱਗੇ ਜਾਇਆ ਜਾ ਸਕੇ।
- - - - - - - - - Advertisement - - - - - - - - -