ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਹੋਰ ਵਧਦਾ ਦਾ ਰਿਹਾ ਹੈ। ਸਿੱਧੂ ਨੇ ਹਾਲੇ ਤਕ ਆਪਣਾ ਨਵਾਂ ਮੰਤਰਾਲਾ ਨਹੀਂ ਸਾਂਭਿਆ ਤੇ ਉੱਧਰ ਉਨ੍ਹਾਂ ਖਿਲਾਫ ਵਿਜੀਲੈਂਸ ਹਥਿਆਰ ਦੀ ਜੰਮ ਕੇ ਵਰਤੋਂ ਹੋ ਰਹੀ ਹੈ। ਸ਼ਨੀਵਾਰ ਨੂੰ ਵਿਜੀਲੈਂਸ ਨੇ ਉਨ੍ਹਾਂ ਦੇ ਪੁਰਾਣੇ ਦਫ਼ਤਰ ਦੀ ਘੋਖ ਪੜਤਾਲ ਕੀਤੀ। ਬਾਰਡਰ ਰੇਂਜ ਦੀ ਵਿਜੀਲੈਂਸ ਟੀਮ ਨੇ ਨਗਰ ਨਿਗਮ ਵਿੱਚ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਸਿੱਧੂ ਲਈ 7.1 ਲੱਖ ਦੀ ਲਾਗਤ ਨਾਲ ਬਣੇ ਦਫ਼ਤਰ ਵਿੱਚ ਛਾਪਾ ਮਾਰਿਆ।
ਟੀਮ ਨੇ ਦਫ਼ਤਰ ਤੋਂ ਸਿਵਲ ਵਰਕ ਨਾਲ ਸਬੰਧਤ 200 ਫਾਈਲਾਂ, ਵਾਲਡ ਸਿਟੀ ਵਿੱਚ ਬਣੇ 352 ਨਾਜਾਇਜ਼ ਹੋਟਲ, ਕੰਪਾਊਂਡ ਕੀਤੇ ਗਏ ਦੋ ਹੋਟਲਾਂ ਦੀਆਂ ਫਾਈਲਾਂ ਤੇ ਇੱਕ ਹੋਰ ਕੰਮ ਨਾ ਜੁੜੀਆਂ 32 ਫਾਈਲਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ। ਉੱਧਰ ਇੰਪਰੂਵਮੈਂਟ ਟਰੱਸਟ ਦੀ ਸੇਲ ਬਰਾਂਚ ਤੋਂ 400 ਫਾਈਲਾਂ, ਵਿਕਾਸ ਤੇ ਹੋਰ ਕਾਰਜਾਂ ਨਾਲ ਸਬੰਧਤ 60 ਫਾਈਲਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਗ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਦਿੱਲੀ ਵਿੱਚ ਸਨ ਪਰ ਇਸ ਮਾਮਲੇ 'ਤੇ ਉਨ੍ਹਾਂ ਉੱਥੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਕੀਤੀ। ਉਹ ਸਿਰਫ ਸੀਨੀਅਰ ਲੀਡਰ ਅਹਿਮਦ ਪਟੇਲ ਨਾਲ ਮਿਲੇ ਤੇ ਵਾਪਸ ਆ ਗਏ। ਇਸ ਵਿਵਾਦ ਦੇ ਹੱਲ ਲਈ ਰਾਹੁਲ ਗਾਂਧੀ ਨੇ ਪਟੇਲ ਨੂੰ ਜ਼ਿੰਮੇਮਾਰੀ ਸੌਂਪੀ ਸੀ। ਯਾਦ ਰਹੇ ਇਸ ਤੋਂ ਪਹਿਲਾਂ ਸਿੱਧੂ ਵੀ ਦਿੱਲੀ ਆਏ ਸੀ।