ਬਠਿੰਡਾ: ਪੰਜਾਬ ਵਿੱਚੋਂ ਲਗਾਤਾਰ ਵੱਖ-ਵੱਖ ਹਿੱਸਿਆਂ ਤੋਂ ਬੱਚਿਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਰਾਜਪੁਰਾ ਦੇ ਨੇੜਲੇ ਪਿੰਡ ਤੋਂ ਦੋ ਬੱਚੇ ਗਾਇਬ ਹੋਏ ਸੀ। ਜਿਨ੍ਹਾਂ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲ ਸਕਿਆ। ਹੁਣ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ 6ਵੀਂ ਕਲਾਸ ਦੇ ਵਿਦਿਆਰਥੀ ਗਾਇਬ ਹੋਇਆ ਹੈ। ਗਾਇਬ ਵਿਦਿਆਰਥੀ ਸ਼ਿਲੇਸ਼ ਕੁਮਾਰ 16 ਸਾਲ ਦਾ ਦੱਸਿਆ ਜਾ ਰਿਹਾ ਹੈ। ਬੀਤੇ ਦਿਨੀਂ ਉਹ ਸਕੂਲ ਦਾ ਹੋਮਵਰਕ ਪੂਰਾ ਨਾਲ ਹੋਣ ਦੇ ਡਰ ਤੋਂ ਸਕੂਲ ਨਹੀਂ ਗਿਆ ਸਗੋਂ ਸਕੂਲ ਦੇ ਨੇੜੇ ਬੈਠਾ ਰਿਹਾ। ਉਸ ਨੂੰ ਸਕੂਲ ਟੀਚਰ ਨੇ ਵੇਖ ਲਿਆ ਤੇ ਸਕੂਲ ਬੁਲਾ ਉਸ ਦੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਸ਼ਿਲੇਸ਼ ਕੁਮਾਰ ਦੁਪਹਿਰ ਘਰ ਆਉਣ ਤੋਂ ਬਾਅਦ ਅਜੇ ਤਕ ਨਹੀਂ ਪਰਤਿਆ। ਸ਼ਿਲੇਸ਼ ਨੂੰ ਉਸ ਦੇ ਮਾਮਾ ਨੇ ਪਾਲਿਆ ਹੈ। ਦੇਰ ਰਾਤ ਪੁਸਿਲ ਨੂੰ ਇਸ ਦੀ ਸ਼ਿਕਾਇਤ ਦਿੱਤੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਅਜੇ ਤਕ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਕੋਈ ਅਧਿਕਾਰੀ ਪੁੱਛਗਿੱਛ ਲਈ ਆਇਆ ਹੈ। ਬੱਚੇ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਸਹਿਮੇ ਹੋਏ ਹਨ।