ਫਿਰੋਜ਼ਪੁਰ 'ਚ ਸੁਖਬੀਰ ਬਾਦਲ ਨੂੰ ਝਟਕਾ, ਫ਼ਾਜ਼ਿਲਕਾ ਤੋਂ ਚੋਣ ਲੜਨ ਵਾਲੀ ਰਾਜਦੀਪ ਕਾਂਗਰਸ 'ਚ ਸ਼ਾਮਲ
ਏਬੀਪੀ ਸਾਂਝਾ | 07 May 2019 03:51 PM (IST)
ਫ਼ਾਜ਼ਿਲਕਾ ਇਲਾਕੇ ਵਿੱਚ ਗੈਂਗਸਟਰ ਰੌਕੀ ਦੇ ਪਰਿਵਾਰ ਦਾ ਚੰਗਾ ਆਧਾਰ ਹੈ। ਚੋਣਾਂ ਤੋਂ ਐਨ ਪਹਿਲਾਂ ਅਕਾਲੀ ਦਲ ਦੇ ਚਿਹਰੇ ਰਾਜਦੀਪ ਦੇ ਕਾਂਗਰਸ ਵਿੱਚ ਜਾਣ ਨਾਲ ਸੁਖਬੀਰ ਬਾਦਲ ਨੂੰ ਝਟਕਾ ਲੱਗੇਗਾ।
ਫ਼ਾਜ਼ਿਲਕਾ: ਮ੍ਰਿਤਕ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਹੈ। ਉਨ੍ਹਾਂ ਅਕਾਲੀ ਦਲ ਦੇ ਨਿਘਾਰ ਲਈ ਸੁਖਬੀਰ ਬਾਦਲ 'ਤੇ ਦੋਸ਼ ਲਾਏ ਕਿ ਉਹ ਆਪਹੁਦਰੇ ਤੇ ਬੇਪਰਵਾਹ ਲੀਡਰ ਹਨ। ਰਾਜਦੀਪ ਕੌਰ ਦਾ ਕਾਂਗਰਸ ਵਿੱਚ ਸਵਾਗਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਸ ਨਾਲ ਕਾਫੀ ਸਮਰਥਕ ਵੀ ਕਾਂਗਰਸ ਵਿੱਚ ਸ਼ਾਮਲ ਹੋਏ। ਰਾਜਦੀਪ ਕੌਰ ਨੇ ਫ਼ਾਜ਼ਿਲਕਾ ਤੋਂ ਸਾਲ 2017 ਦੀਆਂ ਵਿਧਾਨ ਸਭਾ ਦੀ ਆਜ਼ਾਦ ਚੋਣ ਲੜ ਸੀ ਤੇ 38 ਹਜ਼ਾਰ ਤੋਂ ਵੱਧ ਵੋਟਾਂ ਵੀ ਹਾਸਲ ਕੀਤੀਆਂ ਸਨ। ਫਿਰ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਫ਼ਾਜ਼ਿਲਕਾ ਇਲਾਕੇ ਵਿੱਚ ਗੈਂਗਸਟਰ ਰੌਕੀ ਦੇ ਪਰਿਵਾਰ ਦਾ ਚੰਗਾ ਆਧਾਰ ਹੈ। ਚੋਣਾਂ ਤੋਂ ਐਨ ਪਹਿਲਾਂ ਅਕਾਲੀ ਦਲ ਦੇ ਚਿਹਰੇ ਰਾਜਦੀਪ ਦੇ ਕਾਂਗਰਸ ਵਿੱਚ ਜਾਣ ਨਾਲ ਸੁਖਬੀਰ ਬਾਦਲ ਨੂੰ ਝਟਕਾ ਲੱਗੇਗਾ।