ਚੰਡੀਗੜ੍ਹ: ਕੋਰੋਨਾ ਕੇਸਾਂ ਵਿੱਚ ਕਮੀ ਆਉਣ ਦੇ ਨਾਲ ਕੋਰੋਨਾ ਪਾਬੰਦੀਆਂ ਵਿੱਚ ਰਾਹਤ ਸ਼ੁਰੂ ਹੋ ਗਈ ਹੈ।ਚੰਡੀਗੜ੍ਹ ਵਿੱਚ ਫਿਲਹਾਲ ਨਾਇਟ ਕਰਫਿਊ ਰਾਤ 10 ਵਜੇ ਤੋਂ ਸਵੇਰ 5ਵਜੇ ਤੱਕ ਜਾਰੀ ਰਹੇਗਾ।ਦੋ ਮਹੀਨੇ ਬਾਅਦ ਸੁਖਨਾ ਲੇਕ ਮੁੜ ਖੁੱਲ੍ਹਣ ਦੇ ਆਦੇਸ਼ ਵੀ ਆ ਗਏ ਹਨ।ਇਸ ਦੇ ਨਾਲ ਹੀ ਦੁਕਾਨਾਂ, ਜਿਮ ਅਤੇ ਸਪਾ ਸੈਂਟਰ 50 ਫੀਸਦ ਸਟਾਫ ਨਾਲ ਖੁੱਲ ਸਕਦੀਆਂ ਹਨ।ਸਾਰੀਆਂ ਦੁਕਾਨਾਂ ਨੂੰ ਸਵੇਰ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣ ਦੀ ਇਜਾਜ਼ਤ ਹੈ।


ਇਸ ਦੇ ਨਾਲ ਹੀ ਸ਼ੌਪਿੰਗ ਮਾਲ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲਣਗੇ।ਸਿਨੇਮਾ ਹਾਲ ਅਤੇ ਥੀਏਟਰ ਫਿਲਹਾਲ ਬੰਦ ਰਹਿਣਗੇ।ਵੀਕੈਂਡ ਲੌਕਡਾਊਨ ਨਹੀਂ ਹੋਏਗਾ ਪਰ ਸਿਰਫ ਐਤਵਾਰ ਨੂੰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲਣਗੀਆਂ ਬਾਕੀ ਸਭ ਬੰਦ ਰਹੇਗਾ।