ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ 'ਚ 100 ਫੁੱਟੀ ਸੜਕ 'ਤੇ ਸਥਿਤ ਰਾਮ ਮੰਦਰ ਨੂੰ ਜਾਣ ਵਾਲੇ ਰਸਤੇ 'ਤੇ ਗੇਟ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ। ਸਿੱਧੂ ਨੇ ਟੱਕ ਲਾ ਕੇ ਗੇਟ ਦਾ ਨੀਂਹ ਪੱਥਰ ਰੱਖਿਆ ਪਰ ਮੀਡੀਆ ਕਰਮੀਆਂ ਨਾਲ ਨਵਜੋਤ ਸਿੱਧੂ ਨੇ ਗੱਲਬਾਤ ਨਹੀਂ ਕੀਤੀ।


ਇਸ ਦੌਰਾਨ ਨੀਂਹ ਪੱਥਰ ਵਾਲੇ ਸਥਾਨ ਨਜ਼ਦੀਕ ਨਵਜੋਤ ਸਿੱਧੂ ਦਾ ਸਥਾਨਕ ਕੁਝ ਦੁਕਾਨਦਾਰਾਂ ਵੱਲੋਂ ਵਿਰੋਧ ਕਰਦੇ ਹੋਏ ਸਿੱਧੂ ਖਿਲਾਫ ਨਾਅਰੇਬਾਜੀ ਕੀਤੀ ਗਈ। ਗੁਰਨਾਮ ਸਿੰਘ ਪੀਠੀ ਵਾਲਿਆਂ ਦੇ ਨਾਮ 'ਤੇ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੋਸ਼ ਲਾਇਆ ਕਿ ਸਥਾਨਕ ਕੌਂਸਲਰ ਦਾ ਬੇਟਾ ਬੱਬਾ ਉਨ੍ਹਾਂ ਦੀ ਦੁਕਾਨ 'ਤੇ ਕਬਜ਼ਾ ਕਰ ਰਿਹਾ ਹੈ।


ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ। ਅਸੀਂ ਇਸ ਬਾਰੇ ਸਿੱਧੂ ਨਾਲ ਗੱਲਬਾਤ ਕੀਤੀ ਪਰ ਸਿੱਧੂ ਨੇ ਕਿਹਾ ਕਿ ਬੱਬਾ ਮੇਰਾ ਪੁੱਤਰ ਹੈ। ਇਸ ਕਰਕੇ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਤੇ ਅਸੀਂ ਵਿਰੋਧ ਕਰ ਰਹੇ ਹਾਂ। ਦੂਜੇ ਪਾਸੇ ਸਿੱਧੂ ਦੇ ਸਮਰਥਕਾਂ ਨੇ ਸਿੱਧੂ ਦੇ ਹੱਕ 'ਚ ਵੀ ਨਾਅਰੇਬਾਜੀ ਕੀਤੀ।


ਇਹ ਵੀ ਪੜ੍ਹੋBharat Number Series for Vehicles ਖ਼ੁਸ਼ਖ਼ਬਰੀ: ਹੁਣ ਦੂਜੇ ਰਾਜ ’ਚ ਟ੍ਰਾਂਸਫ਼ਰ ਨਹੀਂ ਕਰਵਾਉਣੀ ਪਵੇਗੀ ਗੱਡੀ, ਮਿਲੇਗਾ BH ਸੀਰੀਜ਼ ਦਾ ਨੰਬਰ, ਸਰਕਾਰ ਵੱਲੋਂ ਨਵੇਂ ਨਿਯਮ ਲਾਗੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904