ਹਿਮਾਚਲ ਦੇ ਉੱਪਰੀ ਇਲਾਕਿਆਂ ਵਿੱਚ ਸ਼ੁਰੂ ਹੋਈ ਬਰਫ਼ਬਾਰੀ ਦਾ ਅਸਰ ਪੰਜਾਬ ਦੇ ਮੌਸਮ ‘ਤੇ ਸਾਫ਼ ਨਜ਼ਰ ਆ ਰਿਹਾ ਹੈ। ਇਸ ਕਾਰਨ ਧੁੱਪ ਨਾ ਨਿਕਲਣ ਨਾਲ ਠੰਡ ਦਾ ਅਸਰ ਹੋਰ ਵੱਧ ਗਿਆ ਹੈ। ਸ਼ਨੀਚਰਵਾਰ ਨੂੰ ਪੰਜਾਬ ਦੇ ਤਾਪਮਾਨ ਵਿੱਚ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਮੌਸਮ ਵਿਭਾਗ ਨੇ 14–15 ਦਸੰਬਰ ਲਈ ਪੰਜਾਬ ਵਿੱਚ ਕੋਹਰੇ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਐਤਵਾਰ ਨੂੰ ਹੀ ਸੀਜ਼ਨ ਦੀ ਪਹਿਲੀ ਧੁੰਦ ਪੈਣ ਨਾਲ ਜਨ-ਜੀਵਨ ਧੀਮਾ ਅਤੇ ਅਸਤ-ਵਿਅਸਤ ਹੋ ਗਿਆ। ਸਵੇਰੇ ਤੜਕੇ ਸੰਘਣੀ ਧੁੰਦ ਛਾ ਜਾਣ ਕਾਰਨ ਕਾਰਨ ਸੜਕਾਂ ’ਤੇ ਦ੍ਰਿਸ਼ਟਤਾ ਕਾਫੀ ਘੱਟ ਹੋ ਗਈ, ਜਿਸ ਨਾਲ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਆਦਾਤਰ ਵਾਹਨ ਚਾਲਕਾਂ ਨੇ ਦਿਨ ਵੇਲੇ ਹੀ ਲਾਈਟਾਂ ਜਗਾ ਰੱਖੀਆਂ ਸਨ। ਵਾਹਨਾਂ ਦੀ ਰਫ਼ਤਾਰ ਬਹੁਤ ਹੌਲੀ ਰਹੀ ਅਤੇ ਹਾਦਸਿਆਂ ਦੇ ਖਤਰੇ ਨੂੰ ਦੇਖਦਿਆਂ ਲੋਕਾਂ ਨੇ ਸਾਵਧਾਨੀ ਨਾਲ ਯਾਤਰਾ ਕੀਤੀ।
ਲਗਾਤਾਰ ਪਾਰਾ ਡਿੱਗ ਰਿਹਾ
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਤੱਕ ਪਹੁੰਚ ਗਿਆ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਠੰਡ ਵਧਣ ਦੇ ਸੰਕੇਤ ਦੇ ਰਿਹਾ ਹੈ। ਅੰਮ੍ਰਿਤਸਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਸ਼ਨੀਵਾਰ ਨੂੰ ਦਿਨ ਭਰ ਬੱਦਲਾਂ ਅਤੇ ਸੂਰਜ ਦਰਮਿਆਨ ਲੁਕਾਛਿਪੀ ਦਾ ਦੌਰ ਜਾਰੀ ਰਿਹਾ। ਐਤਵਾਰ ਨੂੰ ਵੀ ਚਾਰ ਵਜੇ ਤੋਂ ਬਾਅਦ ਆਸਮਾਨ ਦੇ ਵਿੱਚ ਬੱਦਲ ਨਜ਼ਰ ਆਏ ਤੇ ਧੁੱਪ ਉੱਡ ਗਈ। ਕਿਸਾਨਾਂ ਅਨੁਸਾਰ ਧੁੰਦ ਪੈਣ ਨਾਲ ਫ਼ਸਲਾਂ ’ਤੇ ਮਿਲਿਆ ਜੁਲਿਆ ਅਸਰ ਪੈ ਸਕਦਾ ਹੈ। 14 ਦਸੰਬਰ ਨੂੰ ਮੌਸਮ ਦੀ ਪਹਿਲੀ ਧੁੰਦ ਤੋਂ ਬਾਅਦ ਸੂਰਜ ਵੀ ਸਵੇਰੇ ਕਰੀਬ 10.30 ਤੱਕ ਨਿਕਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।