ਬਰਨਾਲਾ: 14 ਫਰਵਰੀ ਨੂੰ ਪੰਜਾਬ ਭਰ ਵਿੱਚ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬਰਨਾਲਾ ਵਿੱਚ ਸਾਰੀਆਂ ਪੌਲਿੰਗ ਪਾਰਟੀਆਂ ਨੂੰ ਨਿਰਧਾਰਿਤ ਕੀਤਾ ਗਿਆ ਅਤੇ ਪ੍ਰੀਸਾਈਡਿੰਗ ਅਫ਼ਸਰ, ਏਪੀਆਰਓ, ਪੀਆਰਓ ਨੂੰ ਚੋਣ ਸਮਗਰੀ ਸਮੇਤ ਈਵੀਐ ਮਸ਼ੀਨਾਂ ਨੂੰ ਸੌਂਪਿਆ ਗਿਆ।ਇਸ ਦੌਰਾਨ ਕੋਰੋਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਸਕ, ਸੈਨੇਟਾਈਜ਼ਰ ਅਤੇ ਦਸਤਾਨੇ ਵੀ ਦਿੱਤੇ ਗਏ ਹਨ।


ਇਸ ਮੌਕੇ ਐਸਡੀਐਮ ਬਰਨਾਲਾ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਐਤਵਾਰ ਨੂੰ ਸਵੇਰੇ ਅੱਠ ਵਜੇ ਤੋਂ ਸ਼ਾਮ ਚਾਰ ਵਜੇ ਤਕ ਵੋਟਾਂ ਪੈਣ ਗੀਆਂ।ਕੋਰੋਨਾ ਦੇ ਮੱਦੇਨਜ਼ਰ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ।