ਬਠਿੰਡਾ: ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਲੋਕ ਭਲਾਈ ਸਕੀਮਾਂ ਸਬੰਧੀ ਵਿਸ਼ੇਸ਼ ਕੈਂਪ ਮਿਤੀ 17 ਅਗਸਤ 2022 ਨੂੰ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਕੈਂਪ ਲਗਾਏ ਜਾ ਰਹੇ ਹਨ। ਇੰਨ੍ਹਾਂ ਕੈਂਪਾ ਅਧੀਨ ਆਮ ਲੋਕਾਂ ਨੂੰ ਪੈਨਸ਼ਨ, ਹੋਰ ਵਿੱਤੀ ਸਹਾਇਤਾ ਤੇ ਲੋਕ ਭਲਾਈ ਸਕੀਮਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਨੇ ਦਿੱਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਮਾਜਿਕ ਸੁਰੱਖਿਆ ਅਫ਼ਸਰ ਗਡਵਾਲ ਨੇ ਦੱਸਿਆ ਕਿ ਬਲਾਕ ਸੰਗਤ ਅਧੀਨ ਪੈਂਦੇ ਪਿੰਡਾਂ ਬਾਂਡੀ, ਕੋਟਲੀ ਸਾਬੋ, ਫਰੀਦਕੋਟ ਕੋਟਲੀ, ਮੁਹਾਲਾ ਤੇ ਧੁੰਨੀਕੇ ਦਾ ਕੈਂਪ ਬਾਂਡੀ ਆਂਗਣਵਾੜੀ ਸੈਂਟਰ, ਇਸੇ ਤਰ੍ਹਾਂ ਬਲਾਕ ਰਾਮਪੁਰਾ ਅਧੀਨ ਪੈਂਦੇ ਪਿੰਡਾਂ ਜੇਠੂਕੇ, ਗਿੱਲ ਕਲਾਂ, ਕਰਾੜਵਾਲਾ ਦਾ ਕੈਂਪ ਪਿੰਡ ਗਿੱਲ ਕਲਾਂ ਦੇ ਗੁਰਦੁਆਰਾ ਸਾਹਿਬ, ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡਾਂ ਤਲਵੰਡੀ ਸਾਬੋ, ਤਿਉਣਾ ਪੁਜਾਰੀਆ, ਗੁਰੂਸਰ ਜੱਗਾ ਦਾ ਕੈਂਪ ਤਲਵੰਡੀ ਸਾਬੋ ਦੀ ਭਗਤ ਧੰਨਾ ਜੱਟ ਧਰਮਸ਼ਾਲਾ, ਇਸੇ ਤਰ੍ਹਾਂ ਜ਼ਿਲ੍ਹੇ ਦੇ ਵਾਰਡ ਨੰ. 36,44, 48 ਤੇ ਨਾਲ ਲੱਗਦੇ ਏਰੀਏ ਦਾ ਕੈਂਪ ਜੋਗੀ ਨਗਰ ਟਿੱਬਾ ਧਰਮਸ਼ਾਲਾ(ਵਾਰਡ ਨੰ. 48) ਦੀ ਜੋਗੀ ਨਗਰ ਟਿੱਬਾ ਧਰਮਸ਼ਾਲਾ ਵਿਖੇ ਲਗਾਇਆ ਜਾਵੇਗਾ।
ਇਸੇ ਤਰ੍ਹਾਂ ਬਲਾਕ ਨਥਾਣਾ ਦੇ ਪਿੰਡ ਤੁੰਗਵਾਲੀ ਦਾ ਕੈਂਪ ਪਿੰਡ ਲਹਿਰਾ ਖਾਨਾ ਦੇ ਵੱਡਾ ਗੁਰਦੁਆਰਾ ਸਾਹਿਬ, ਬਲਾਕ ਫੂਲ ਦਾ ਪਿੰਡ ਬੁਰਜ ਗਿੱਲ ਦੇ ਗੁਰਦੁਆਰਾ ਸਾਹਿਬ, ਬਲਾਕ ਭਗਤਾ ਦੇ ਪਿੰਡ ਕੇਸਰ ਸਿੰਘ ਵਾਲਾ ਦਾ ਕੈਂਪ ਪਿੰਡ ਬੁਰਜ ਲੱਧਾ ਸਿੰਘ ਦੇ ਵੱਡਾ ਗੁਰਦੁਆਰਾ ਸਾਹਿਬ, ਵਿਖੇ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੰਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਹਾ ਲੈਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :