Arshdeep Singh trool on Twitter: ਏਸ਼ੀਆ ਕੱਪ 2022 ਵਿੱਚ ਭਾਰਤ ਦੀ ਪਾਕਿਸਤਾਨ ਤੋਂ ਹਾਰ ਮਗਰੋਂ ਪੰਜਾਬੀ ਖਿਡਾਰੀ ਅਰਸ਼ਦੀਪ ਸਿੰਘ ਟ੍ਰੋਲ ਹੋ ਰਿਹਾ ਹੈ। ਮੈਚ ਦੇ ਆਖ਼ਰੀ ਦੌਰ ਵਿੱਚ ਅਰਸ਼ਦੀਪ ਸਿੰਘ ਨੇ 18ਵੇਂ ਓਵਰ ਵਿੱਚ ਆਸਿਫ਼ ਅਲੀ ਦਾ ਕੈਚ ਛੱਡ ਦਿੱਤਾ। ਇਸ ਤੋਂ ਬਾਅਦ ਅਰਸ਼ਦੀਪ ਟਵਿੱਟਰ 'ਤੇ ਕਾਫੀ ਟ੍ਰੋਲ ਹੋਣ ਲੱਗੇ। ਕੁਝ ਟਵਿੱਟਰ ਅਕਾਊਂਟਸ ਨੇ ਉਸ ਨੂੰ ਖਾਲਿਸਤਾਨੀ ਕਿਹਾ। ਇੰਨਾ ਹੀ ਨਹੀਂ ਉਸ ਨੂੰ ਦੇਸ਼ ਦਾ ਗੱਦਾਰ ਕਹਿ ਕੇ ਖੇਡ ਤੋਂ ਬਾਹਰ ਕਰਨ ਲਈ ਕਿਹਾ।
ਇਹ ਵੇਖ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਰਸ਼ਦੀਪ ਦੇ ਹੱਕ 'ਚ ਡਟੇ ਹਨ।ਮੀਤ ਹੇਅਰ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਉਭਰਦੇ ਸਿਤਾਰੇ ਬਾਰੇ ਗਲਤ ਕਿਹਾ ਜਾ ਰਿਹਾ ਹੈ। ਅਰਸ਼ਦੀਪ ਨੇ ਚੰਗੀ ਗੇਂਦਬਾਜ਼ੀ ਕੀਤੀ। ਖੇਡਾਂ ਵਿੱਚ ਕੋਈ ਦਿਨ ਚੰਗਾ ਤੇ ਕੋਈ ਦਿਨ ਮਾੜਾ ਪ੍ਰਦਰਸ਼ਨ ਹੁੰਦਾ ਹੈ। ਅਸੀਂ ਅਰਸ਼ਦੀਪ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੈਂ ਅਰਸ਼ ਨਾਲ ਫੋਨ 'ਤੇ ਗੱਲ ਕਰਾਂਗਾ, ਅਰਸ਼ ਦੇ ਵਾਪਸ ਆਉਣ 'ਤੇ ਮੈਂ ਉਸ ਨੂੰ ਮਿਲਾਂਗਾ। ਜਿਹੜੇ ਲੋਕ ਅਰਸ਼ ਬਾਰੇ ਗਲਤ ਬੋਲ ਰਹੇ ਸਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਮੀਤ ਹੇਅਰ ਨੇ ਟਵੀਟ ਕਰਦਿਆਂ ਕਿਹਾ ਕਿ ਖੇਡ ਵਿੱਚ ਹਾਰ-ਜਿੱਤ ਬਣੀ ਆਈ ਹੈ। ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ। ਪਾਕਿਸਤਾਨ ਖਿਲਾਫ ਮੈਚ ਵਿੱਚ ਵੀ ਅਰਸ਼ਦੀਪ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਸਿਰਫ ਇੱਕ ਕੈਚ ਛੁੱਟਣ ਉੱਤੇ ਆਲੋਚਨਾ ਕਰਨੀ ਗਲਤ ਹੈ। ਪ੍ਰਤਿਭਾਵਾਨ ਅਰਸ਼ਦੀਪ ਦੇਸ਼ ਦਾ ਭਵਿੱਖ ਹੈ ਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ