ਅੰਮ੍ਰਿਤਸਰ: ਪੰਜਾਬ 'ਚ ਕੋਰੋਨਾਵਾਇਰਸ ਆਪਣੇ ਪੈਰ ਫੈਲਾ ਰਿਹਾ ਹੈ। ਅਜਿਹੇ 'ਚ ਪੰਜਾਬ ਸਰਕਾਰ ਵਲੋਂ ਕਈ ਨਿਯਮ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਹੀ ਏਅਰਲਾਈਨਾਂ 'ਚ ਵੀ ਕੋਰੋਨਾ ਦੇ ਮੱਦੇਨਜ਼ਰ ਕਾਫ਼ੀ ਏਹਿਤੀਆਤ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੇਸ਼-ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਕਈ ਵਾਰ ਯਾਤਰਾ ਕਰਨ ਵਾਲਾ ਹੰਗਾਮਾ ਕਰ ਦਿੰਦੇ ਹਨ।


ਕੁਝ ਅਜਿਹਾ ਹੀ ਨਜ਼ਾਰਾ ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ ਵੇਖਣ ਨੂੰ ਮਿਲਿਆ। ਜਿੱਥੇ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਉਸ ਸਮੇਂ ਹੰਗਾਮਾ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਏਅਰਪੋਰਟ ਤੋਂ ਕੈਨੇਡਾ ਦੀ ਫਲਾਈਟ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਯਾਤਰੀਆਂ ਦਾ ਪਾਰਾ ਉਦੋਂ ਹੋਰ ਵਧ ਗਿਆ ਜਦੋਂ ਸਪਾਈਸਜੈਟ ਵਲੋਂ ਉਨ੍ਹਾਂ ਨੂੰ ਵੱਖ-ਵੱਖ ਤਰਕ ਦਿੱਤੇ ਗਏ। ਉਧਰ ਮੌਕੇ 'ਤੇ ਪਹੁੰਚੇ ਅੰਮ੍ਰਿਤਸਰ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਏਗੀ ਅਤੇ ਮਾਮਲਾ ਦਰਜ ਕੀਤਾ ਜਾਵੇਗਾ।


ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਥ ਥਾਂਵਾਂ ਤੋਂ ਅੰਮ੍ਰਿਤਸਰ ਏਅਰਪੋਰਟ ਪਹੁੰਚੇ। ਇੱਥੇ ਆਉਣ ਮਗਰੋਂ ਉਨ੍ਹਾਂ ਨੂੰ ਫਲਾਈਟ 'ਚ ਬੈਠਣ ਨਹੀਂ ਦਿੱਤਾ ਗਿਆ। ਇਨ੍ਹਾਂ ਯਾਤਰੂਆਂ ਨੇ ਦੱਸਿਆਂ ਕਿ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਕੈਨੇਡਾ ਜਾਣਾ ਸੀ ਅਤੇ ਉਹ ਇੱਥੇ ਕੱਲ੍ਹ ਸ਼ਾਮ ਤੋਂ ਬੈਠੇ ਰਹੇ ਅਤੇ ਕੈਨੇਡਾ ਦੀ ਫਲਾਈਟ ਚਲੇ ਵੀ ਗਈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਟਿਕਟਾਂ ਬੁੱਕ ਕਰਵਾਇਆਂ ਸੀ ਤਾਂ ਸਿੱਧੇ ਕੈਨੇਡਾ ਦੀ ਫਲਾਈਟ ਸੀ, ਪਰ ਬੀਤੀ ਸਵੇਰੇ ਉਨ੍ਹਾਂ ਨੂੰ ਏਅਰਲਾਈਨ ਦਾ ਫੋਨ ਆਇਆ ਕਿ ਫਲਾਈਟ ਦੁਬਈ ਹੋ ਕੇ ਜਾਵੇਗੀ ਇਸ ਲਈ ਉਨ੍ਹਾਂ ਦਾ ਦੁਬਈ ਵੀਜ਼ਾ ਵੀ ਜ਼ਰੂਰੀ ਹੈ।


ਗੱਲ ਅੱਗੇ ਦੱਸਦੀਆਂ ਪ੍ਰੇਸ਼ਾਨ ਲੋਕਾਂ ਨੇ ਕਿਹਾ ਕਿ ਸਾਰੀਆਂ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ ਉਹ ਏਅਰਪੋਰਟ ਪਹੁੰਚੇ ਤਾਂ ਪਤਾ ਲੱਗਿਆ ਕਿ ਕੈਨੇਡਾ ਲਈ ਛੋਟੀ ਫਲਾਈਟ ਹੈ ਅਤੇ ਟਿਕਟਾਂ ਜ਼ਿਆਦਾ ਲੋਕਾਂ ਦੀ ਹੈ ਤਿ ਓਵਰ ਲੋਡਿੰਗ ਕਰਕੇ ਏਅਰਲਾਈਨ ਵਾਲੇ ਵੱਖ-ਵੱਖ ਬਹਾਨੇ ਲਾ ਰਹੇ ਹਨ।


ਨਾਲ ਹੀ ਲੋਕਾਂ ਨੇ ਕਿਹਾ ਕਿ ਹੁਣ ਏਅਰਲਾਈਨ ਨਾ ਤਾਂ ਉਨ੍ਹਾਂ ਨੂੰ ਜਾਣਕਾਰੀ ਦੇ ਰਹੀ ਹੈ ਕਿ ਅਗਲੀ ਫਲਾਈਟ ਕਦੋਂ ਹੈ ਅਤੇ ਨਾ ਹੀ ਪੈਸੇ ਰਿਫੰਡ ਦੇ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਟੋਰਾਂਟੋ ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਕੋਰੋਨਾ ਦੀ ਰਿਪੋਰਟ ਮੰਗੀ ਗਈ ਸੀ, ਉਨ੍ਹਾਂ ਕੋਲ ਨੈਗਟਿਵ ਰਿਪੋਰਟ ਸੀ ਪਰ ਏਅਰਲਾਈਨ ਵਲੋਂ ਇਹ ਕਿਹਾ ਗਿਆ ਸੀ ਕਿ ਕਲਰ ਪ੍ਰਿੰਟ ਚਾਹਿਦਾ। ਫਿਰ ਉਹ 5 ਮਿੰਟ ਵਿੱਚ ਕਲਰ ਪ੍ਰਿੰਟ ਲੈ ਆਵੇ। ਪਰ ਫਿਰ ਉਨ੍ਹਾਂ ਨੇ ਕਿਹਾ ਕਿ ਫਲਾਈਟ ਜਾ ਚੁੱਕੀ ਹੈ, ਪਰ ਉਦੋਂ ਤੱਕ ਫਲਾਈਟ ਉੱਥੇ ਹੀ ਸੀ, ਉਨ੍ਹਾਂ ਨੂੰ ਝੂਠ ਬੋਲਿਆ ਗਿਆ।


ਇਸ ਮਾਮਲੇ 'ਤੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ jਜਲਾ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ‘ਚ ਕਾਰਵਾਈ ਕੀਤੀ ਜਾਵੇਗੀ ਅਤੇ ਏਅਰ ਲਾਈਨ ‘ਤੇ ਕੇਸ ਦਰਜ ਕੀਤੇ ਜਾਣਗੇ।


ਇਹ ਵੀ ਪੜ੍ਹੋ: Punjab Baisakhi Bumper 2021: ਵਿਸਾਖੀ ਬੰਪਰ ਦੇ ਨਤੀਜਿਆਂ ਦਾ ਐਲਾਨ, ਨਿਕਲਿਆ 5 ਕਰੋੜ ਰੁਪਏ ਦਾ ਪਹਿਲਾ ਇਨਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904