Sri muktsar sahib news: ਅੱਜ ਪੂਰੇ ਵਿਸ਼ਵ ਵਿਚ ਈਦ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਣ ਅਤੇ ਈਦ ਦਾ ਚੰਦ ਦੇਖਣ ਤੋਂ ਬਾਅਦ ਅਗਲੇ ਦਿਨ ਮਨਾਇਆ ਜਾਂਦਾ ਹੈ।
ਇਸ ਵਿਚ ਦੋ ਵੇਲੇ ਨਮਾਜ਼ ਪੜ੍ਹਦੇ ਹਨ ਅਤੇ ਅਲ੍ਹਾ ਦਾ ਸ਼ੁਕਰ ਅਦਾ ਕਰਦੇ ਹਨ। ਇਕ ਪਾਸੇ ਮੁਸਲਿਮ ਭਾਈ ਚਾਰੇ ਦੇ ਲੋਕ ਈਦ ਦੀ ਖੁਸ਼ੀ ਮਨਾਉਦੇ ਹਨ ਅਤੇ ਦੂਜੇ ਪਾਸੇ ਅਫਸੋਸ ਵੀ ਜ਼ਾਹਰ ਕਰਦੇ ਹਨ, ਕਿ ਕਿਵੇਂ ਅੱਲ੍ਹਾ ਦੀ ਇਬਾਦਤ ਦਾ ਮੁਬਾਰਕ ਮਹੀਨਾ ਮੁੱਠੀ ਵਿਚੋਂ ਰੇਤ ਦੀ ਤਰ੍ਹਾਂ ਨਿਕਲ ਗਿਆ।
ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ ਵਿਖੇ ਇਮਾਮ ਮੁਹਮਦ ਹਾਸ਼ਿਮ ਨੇ ਈਦ ਦੀ ਨਮਾਜ਼ ਅਦਾ ਕਰਵਾਈ ਅਤੇ ਬਾਅਦ ਵਿਚ ਇਮਾਮ ਹਾਸ਼ਿਮ ਵਲੋਂ ਖ਼ੁਤਬਾ ਵੀ ਪੜ੍ਹ ਕੇ ਸੁਣਾਇਆ ਗਿਆ। ਇਸ ਦੇ ਨਾਲ ਹੀ ਨਮਾਜ਼ ਅਦਾ ਕਰਨ ਮਗਰੋਂ ਮੁਸਲਿਮ ਭਾਈ ਚਾਰੇ ਦੇ ਲੋਕਾਂ ਨੇ ਇਕ ਦੂਜੇ ਦੇ ਗਲੇ ਲੱਗ ਕੇ ਇਕ ਦੂਜੇ ਨੂੰ ਈਦ ਦੀਆਂ ਮੁਬਾਰਕਬਾਦ ਦਿੱਤੀਆਂ। ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਵੱਡੀ ਗਿਣਤੀ ਵਿਚ ਈਦ ਦੀ ਨਮਾਜ਼ ਅਦਾ ਕੀਤੀ।
ਇਹ ਵੀ ਪੜ੍ਹੋ: Indira Gandhi: ਇੰਦਰਾ ਗਾਂਧੀ 'ਤੇ ਸਵਿਸ ਬੈਂਕ 'ਚੋਂ 60 ਕਰੋੜ ਕਢਵਾਉਣ ਦੇ ਲੱਗੇ ਸੀ ਦੋਸ਼, ਜਾਣੋ ਸੰਸਦ 'ਚ ਕਿਸਨੇ ਚੁੱਕਿਆ ਇਹ ਮੁੱਦਾ ?
ਉੱਥੇ ਹੀ ਸ਼ਹਿਰ ਵਾਸੀਆਂ, ਹਿੰਦੂ ਅਤੇ ਸਿੱਖਾਂ ਨੇ ਮਸਜਿਦ ਵਿਚ ਆਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵਲੋਂ ਵੀ ਸੁਰਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਘਟ ਸਕੇ। ਇਸ ਮੌਕੇ ਸਵੇਰੇ ਤੋਂ ਹੀ ਰੰਗ ਬਿਰੰਗੀ ਪੋਸ਼ਾਕਾ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦ ਵਿਚ ਆਉਣੇ ਸ਼ੁਰੂ ਹੋ ਗਏ ਸਨ। ਇਸ ਮੌਕੇ ਛੋਟੇ-ਛੋਟੇ ਬੱਚੇ ਵੀ ਈਦ ਦੀ ਨਮਾਜ਼ ਵਿਚ ਸ਼ਾਮਲ ਹੋਏ ਅਤੇ ਰੌਣਕ ਵਧਾਈ।
ਮਸਜਿਦ ਦੇ ਇਮਾਮ ਨੇ ਦੱਸਿਆ ਕੇ ਸਾਲ ਵਿਚ ਇੱਕ ਬਾਰ ਰਮਜ਼ਾਨ ਦਾ ਮਹੀਨਾ ਆਉਂਦਾ ਹੈ ਜਿਸ ਵਿਚ ਮੁਸਲਮਾਨ ਆਪਣੇ ਖੁਦਾ ਦੀ ਇਬਾਦਤ ਕਰਦੇ ਹਨ ਅਤੇ ਰੋਜ਼ੇ ਰੱਖਦੇ ਹਨ, ਜਿਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ।
ਇਹ ਵੀ ਪੜ੍ਹੋ: Breaking: ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ, ਸਰਕਾਰੀ ਛੁੱਟੀ ਵਾਲੇ ਦਿਨ ਵੀ ਲਾਇਆ ਸਕੂਲ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।