ਚੰਡੀਗੜ੍ਹ: ਕੈਪਟਨ ਸਰਕਾਰ ਨੇ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ ਕੀਤਾ ਹੈ। ਕੈਪਟਨ ਸਰਕਾਰ ਨੇ ਪੰਜਾਬ ਦੇ 13 ਜ਼ਿਲ੍ਹਿਆਂ ਦੇ ਪੁਲਿਸ ਕਪਤਾਨ ਬਦਲ ਦਿੱਤੇ ਹਨ। ਸਰਕਾਰ ਨੇ 18 IPS ਤੇ 12 PPS ਅਫ਼ਸਰ ਤਬਦੀਲ ਕਰ ਦਿੱਤੇ ਹਨ। ਇਨ੍ਹਾਂ ਵਿੱਚ ਗੈਂਗਸਟਰ ਦਿਲਪ੍ਰੀਤ ਫੜਨ ਵਾਲੀ ਟੀਮ ਦੇ ਮੁਖੀ SSP ਜਲੰਧਰ (ਦਿਹਾਤੀ) ਗੁਰਪ੍ਰੀਤ ਭੁੱਲਰ ਨੂੰ ਬਦਲ ਕੇ AIG ਕਾਉਂਟਰ ਇੰਟੈਲੀਜੈਂਸ ਲਗਾਇਆ ਗਿਆ ਹੈ। ਇਸ ਤੋਂ ਇਲਾਵਾ SSP ਪਟਿਆਲਾ, ਬਠਿੰਡਾ, ਫ਼ਾਜ਼ਿਲਕਾ, ਫ਼ਰੀਦਕੋਟ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਬਟਾਲਾ, ਮਾਨਸਾ, ਕਪੂਰਥਲਾ, ਰੂਪਨਗਰ (ਰੋਪੜ), ਸੰਗਰੂਰ, ਲੁਧਿਆਣਾ (ਦਿਹਾਤੀ) ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਪੂਰੀ ਸੂਚੀ ਹੇਠਾਂ ਵੇਖ ਸਕਦੇ ਹੋ-