ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਪ੍ਰਵਾਸੀ ਮਜਦੂਰਾਂ ਨੂੰ ਬੰਧੂਆਂ ਮਜਦੂਰ ਬਣਾਏ ਜਾਣ ਸਬੰਧੀ ਲਿਖੇ ਪੱਤਰ 'ਤੇ ਹੁਣ ਓਪੀ ਸੋਨੀ ਨੇ ਆਪਣੀ ਪ੍ਰਤੀਕਿਰੀਆ ਜ਼ਾਹਰ ਕੀਤੀ ਹੈ। ਅੰਮ੍ਰਿਤਸਰ 'ਚ ਸੋਨੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਕੇਂਦਰ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਾਲ ਹੀ ਸੋਨੀ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਘਰਾਂ ਅਤੇ ਖੇਤਾਂ 'ਚ ਪ੍ਰਵਾਸੀ ਕੰਮ ਕਰਦੇ ਹਨ, ਜੋ ਕਿ ਪਰਿਵਾਰਕ ਮੈਂਬਰਾਂ ਵਾਂਗ ਰਹਿੰਦੇ ਹਨ। ਕੇਂਦਰ ਦੀ ਚਿੱਠੀ ਮੁਤਾਬਕ ਜੇਕਰ ਕੋਈ ਕਿਸੇ ਪ੍ਰਵਾਸੀ ਨੂੰ ਇਸ ਤਰ੍ਹਾਂ ਦਾ ਨਸ਼ਾ ਲਗਾਏਗਾ ਤਾਂ ਫਿਰ ਆਪਣੇ ਪਰਿਵਾਰਕ ਮੈੰਬਰ ਨੂੰ ਨਸ਼ਾ ਦੇ ਸਕਦਾ ਹੈ, ਜੋ ਸਰਾਸਰ ਬੇਬੁਨਿਆਦ ਗੱਲਾਂ ਹਨ।
ਇਸ ਦੇ ਨਾਲ ਹੀ ਅੇੈਫਸੀਆਈ ਨਾਲ ਕਣਕ ਦੀ ਖਰੀਦ ਮੁੱਦੇ ਪਏ ਰੇੜਕੇ 'ਤੇ ਸੋਨੀ ਨੇ ਕਿਹਾ ਕਿ ਖਰੀਦ ਬਾਰੇ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ, ਕਿਉਂਕਿ ਤਾਕਤ ਉਨ੍ਹਾਂ ਕੋਲ ਹੈ ਅਤੇ ਕੇਂਦਰ ਸਰਕਾਰ ਪੰਜਾਬ ਦੇ ਆੜ੍ਹਤੀਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਪਰ ਪੰਜਾਬ ਸਰਕਾਰ ਆੜਤੀਆਂ ਦੇ ਨਾਲ ਖੜੀ ਹੈ।
ਨਾਲ ਹੀ ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾਵਾਇਰਸ ਦੇ ਕੇਸਾਂ ਦੇ ਦਰਮਿਆਨ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ 'ਤੇ ਰੋਕ ਲੱਗਣੀ ਚਾਹੀਦੀ ਹੈ ਤੇ ਇਸ 'ਤੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਨੇ ਲੈਣਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਇਹ ਵਿਚਾਰ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ 'ਚ ਕੋਰੋਨਾਵਾਇਰਸ 'ਤੇ ਬਣੇ ਹਾਲਾਤਾਂ ਬਾਬਤ ਉਚ ਅਧਿਕਾਰੀਆਂ ਨਾਲ ਰੱਖੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ ਗਏ।
ਸੋਨੀ ਨੇ ਕਿਹਾ ਕਿ ਕੋਰੋਨਾ ਦਾ ਦੂਜਾ ਫੇਸ ਖ਼ਤਰਨਾਕ ਹੈ ਤੇ ਦੂਜੇ ਫੇਸ 'ਚ ਸੰਪਰਕ 'ਚ ਆਉਂਣ ਨਾਲ 6 ਤੋੰ 7 ਲੋਕ ਪੀੜਤ ਹੁੰਦੇ ਹਨ। ਇਸ ਕਰਕੇ ਸਿਆਸੀ ਪਾਰਟੀਆਂ ਨੂੰ ਰੈਲੀਆਂ ਤੋੰ ਗੁਰੇਜ ਕਰਨਾ ਚਾਹੀਦਾ ਹੈ। ਉਧਰ ਅੰਮ੍ਰਿਤਸਰ 'ਚ ਕੋਰੋਨਾ ਦੇ ਵਧਦੇ ਕੇਸਾਂ ਬਾਰੇ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ 'ਚ ਰੋਜਾਨਾ 35 ਹਜਾਰ ਟੈਸਟ ਕੀਤੇ ਜਾ ਰਹੇ ਹਨ, ਤੇ ਕੋਰੋਨਾ ਨੂੰ ਲੋਕਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਸਬੰਧੀ ਬਣਾਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਫਿਲਹਾਲ ਅੰਮ੍ਰਿਤਸਰ 'ਚ ਪਹਿਲਾਂ ਵਾਲੀ ਸਥਿਤੀ ਮੁਤਾਬਕ ਨਾਈਟ ਕਰਫਿਊ ਜਾਰੀ ਰਹੇਗਾ।
ਇਹ ਵੀ ਪੜ੍ਹੋ: Clash between Police and Frames: ਮੁੱਖ ਮੰਤਰੀ ਮਨੋਹਰ ਲਾਲ ਖ਼ਿਲਾਫ਼ ਪ੍ਰਦਰਸ਼ਨ ਕਰਦੇ ਕਿਸਾਨਾਂ ਅਤੇ ਪੁਲਿਸ ’ਚ ਟਕਰਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904