ਚੰਡੀਗੜ੍ਹ: ਪੰਜਾਬ ‘ਚ ਦੋ ਦਿਨ ਹੋਈ ਬਾਰਸ਼ ਨਾਲ 3.5 ਲੱਖ ਹੈਕਟੇਅਰ ਫਸਲ ਵਿੱਛ ਗਈ ਹੈ। ਇਸ ਵਾਰ 35 ਲੱਖ ਹੈਕਟੇਅਰ ਰਕਬੇ ‘ਚ ਫਸਲ ਬੀਜੀ ਗਈ ਸੀ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਫਸਲ ਦੇ ਨੁਕਸਾਨ ਦੀ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ ਸਕੇ।
ਉਧਰ, ਮੌਸਮ ਵਿਭਾਗ ਨੇ 21 ਅਪਰੈਲ ਤਕ ਮੌਸਮ ਖਰਾਬ ਰਹਿਣ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਹਨੇਰੀ ਤੇ ਬਾਰਸ਼ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵਾਹਨ ਤੇਜ਼ ਨਾ ਚਲਾਉਣ ਤੇ ਵਾਹਨਾਂ ਦੀ ਪਾਰਕਿੰਗ ਕਿਸੇ ਸੁਰੱਖਿਅਤ ਥਾਂ ‘ਤੇ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਆਉਣ ਵਾਲੇ ਦਿਨਾਂ ‘ਚ 70 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲ ਸਕਦੀ ਹੈ। ਬੁੱਧਵਾਰ ਨੂੰ ਸੂਬੇ ‘ਚ ਪੂਰਾ ਦਿਨ ਬਾਰਸ਼ ਹੋਈ। ਇਸ ਨਾਲ ਪਾਰਾ ਆਮ ਤੋਂ 8 ਡਿਗਰੀ ਘੱਟ ਦਰਜ ਕੀਤਾ ਗਿਆ। ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਅਗਲੇ 10 ਦਿਨ ਕਣਕ ਦੀ ਵਾਢੀ ਨਾ ਕਰਨ ਦੀਆਂ ਸਲਾਹਾਂ ਦਿੱਤੀਆਂ ਹਨ।
ਪੰਜਾਬ 'ਚ ਗੜ੍ਹੇਮਾਰੀ ਤੇ ਮੀਂਹ ਨੇ ਤਬਾਹ ਕੀਤੀ 3.5 ਲੱਖ ਹੈਕਟੇਅਰ ਕਣਕ, ਅਜੇ 21 ਤਕ ਹੋਰ ਖ਼ਤਰਾ
ਏਬੀਪੀ ਸਾਂਝਾ
Updated at:
18 Apr 2019 01:20 PM (IST)
ਮੌਸਮ ਵਿਭਾਗ ਨੇ 21 ਅਪਰੈਲ ਤਕ ਮੌਸਮ ਖਰਾਬ ਰਹਿਣ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਹਨੇਰੀ ਤੇ ਬਾਰਸ਼ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ।
- - - - - - - - - Advertisement - - - - - - - - -