ਭਗਵੰਤ ਮਾਨ ਕਿਹਾ,
ਮੈਨੂੰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ ਨੂੰ ਹਰ ਰੋਜ਼ ਸੈਂਕੜੇ ਫ਼ੋਨ ਤੇ ਸੰਦੇਸ਼ ਦੂਜੇ ਰਾਜਾਂ 'ਚ ਫਸੇ ਟਰੱਕ ਡਰਾਈਵਰਾਂ, ਕੰਬਾਈਨ ਚਾਲਕਾਂ ਤੇ ਮਾਲਕਾਂ, ਵਪਾਰੀਆਂ-ਕਾਰੋਬਾਰੀਆਂ ਰਿਸ਼ਤੇਦਾਰੀਆਂ ਤੇ ਧਾਰਮਿਕ ਸਥਾਨਾਂ 'ਤੇ ਗਏ ਪੰਜਾਬੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਦਦ ਲਈ ਕੀਤੇ ਜਾ ਰਹੇ ਹਨ।-
ਭਗਵੰਤ ਮਾਨ ਨੇ ਕਿਹਾ ਕਿ ਲੌਕਡਾਊਨ ਦੇ ਪਹਿਲੇ ਪੜਾਅ ਦੌਰਾਨ ਅਸੀਂ ਵੀ ਉਨ੍ਹਾਂ ਪੰਜਾਬੀਆਂ ਨੂੰ ਜਿੱਥੇ ਹਨ ਉੱਥੇ ਹੀ ਸੁਰੱਖਿਅਤ ਤਰੀਕੇ ਨਾਲ ਟਿਕੇ ਰਹਿਣ ਦੀ ਸਲਾਹ ਤੇ ਹੌਸਲਾ ਦਿੰਦੇ ਸਾਂ, ਪਰ ਹੁਣ ਲੌਕਡਾਊਨ ਦਾ ਦੂਸਰਾ ਪੜਾਅ ਬਿਨ੍ਹਾਂ ਨਾਗ਼ਾ ਲਾਗੂ ਹੋਣ ਨਾਲ ਦੂਜੇ ਰਾਜਾਂ 'ਚ ਫਸੇ ਪੰਜਾਬੀਆਂ ਦੀਆਂ ਸਮੱਸਿਆਵਾਂ ਵੀ ਵਧ ਗਈਆਂ ਹਨ ਜਿਸ ਦਾ ਹਾੜੀ ਦੀ ਪੱਕ ਚੁੱਕੀ ਫ਼ਸਲ ਵੀ ਇੱਕ ਵੱਡਾ ਕਾਰਨ ਹੈ।
ਭਗਵੰਤ ਮਾਨ ਨੇ ਕਿਹਾ ਕਿ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਨਾਲ ਗੱਲ ਕਰਕੇ ਟਰੱਕਾਂ-ਕੰਬਾਈਨਾਂ ਵਾਲਿਆਂ ਲਈ ਅੰਤਰਰਾਜੀ ਵਿਸ਼ੇਸ਼ ਪਾਸ ਅਤੇ ਹਜ਼ੂਰ ਸਾਹਿਬ ਸਮੇਤ ਹੋਰ ਥਾਵਾਂ 'ਤੇ ਫਸੇ ਸ਼ਰਧਾਲੂਆਂ ਲਈ ਸੈਨੇਟਾਇਜ ਕੀਤੀਆਂ ਰੇਲਾਂ ਤੇ ਬੱਸਾਂ-ਵਹੀਕਲਾਂ ਦਾ ਉਚੇਚਾ ਪ੍ਰਬੰਧ ਕਰਨ। ਇਸ ਦੇ ਨਾਲ ਹੀ ਜਿੰਨਾ ਲੋਕਾਂ ਕੋਲ ਨਿੱਜੀ ਗੱਡੀਆਂ ਹਨ, ਉਨ੍ਹਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣ।-
ਭਗਵੰਤ ਮਾਨ ਨੇ ਨਾਲ ਹੀ ਸੁਝਾਅ ਦਿੱਤਾ ਕਿ ਇਨ੍ਹਾਂ ਸਭ ਦਾ ਚੱਲਣ ਤੋਂ ਪਹਿਲਾਂ ਕੋਰੋਨਾਵਾਇਰਸ ਟੈੱਸਟ ਕਰ ਲਿਆ ਜਾਵੇ ਅਤੇ ਪੰਜਾਬ 'ਚ ਆਉਣ 'ਤੇ ਦੋਬਾਰਾ ਟੈੱਸਟ ਤੇ ਇਕਾਂਤਵਾਸ ਦੀ ਸ਼ਰਤ ਪੂਰੀ ਕਰਵਾ ਲਈ ਜਾਵੇ, ਪਰ ਇਨ੍ਹਾਂ ਨੂੰ 3 ਮਈ ਤੱਕ ਲਾਗੂ ਰਹਿਣ ਵਾਲੇ ਲੌਕਡਾਊਨ ਤੱਕ ਦੂਜੇ ਰਾਜਾਂ 'ਚ ਫਸੇ ਨਾ ਰਹਿਣ ਦਿੱਤਾ ਜਾਵੇ।