ਚੰਡੀਗੜ੍ਹ: ਸੂਬੇ ‘ਚ ਦੋ ਦਿਨ ‘ਚ ਮੌਸਮ ਕਰਵਟ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਸੋਮਵਾਰ ਤੇ ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਬਾਰਸ਼ ਨਾਲ ਸੂਬੇ ‘ਚ ਠੰਢ ਵਧ ਸਕਦੀ ਹੈ। ਕਈ ਖੁੱਲ੍ਹੇ ਇਲਾਕਿਆਂ ‘ਚ ਵਿਭਾਗ ਨੇ ਗੜ੍ਹੇ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ।
ਸੂਬੇ ਦੇ ਦੱਖਣੀ-ਪੱਛਮੀ ਹਿੱਸੇ ‘ਚ ਬਦਲ ਛਾਏ ਰਹਿਣਗੇ। 26-27 ਨਵੰਬਰ ਨੂੰ ਕੁਝ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। 27 ਨਵੰਬਰ ਤੋਂ ਬਾਅਦ ਮੌਸਮ ਆਮ ਰਹੇਗਾ ਤੇ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਹੋ ਸਕਦੀ ਹੈ। ਜਦਕਿ ਐਤਵਾਰ ਨੂੰ ਕਈ ਥਾਂਵਾਂ ‘ਤੇ ਧੁੱਪ ਖਿੜੇਗੀ।
ਇਸ ਦੇ ਨਾਲ ਹੀ ਸੂਬੇ ‘ਚ ਪ੍ਰਦੂਸ਼ਣ ਦਾ ਮਸਲਾ ਰਾਹਤ ਦੇਣ ਵਾਲਾ ਨਹੀਂ ਹੈ। ਬਠਿੰਡਾ ਦੇ ਏਕਿਊਆਈ ‘ਚ ਐਤਵਾਰ ਨੂੰ ਇਜਾਫਾ ਹੋਇਆ। ਇੱਥੇ ਪੀਐਮ 2.5 ਤੋਂ ਵਧਕੇ 125 ਹੋ ਗਿਆ। ਅੰਮ੍ਰਿਤਸਰ ਦਾ ਏਕਿਊਆਈ 79, ਪਟਿਆਲਾ ਦਾ 100 ਦਰਜ ਕੀਤਾ ਗਿਆ।
ਮੌਸਮ ਵਿਭਾਗ ਦੀ ਚੇਤਾਵਨੀ, ਪੰਜਾਬ 'ਚ ਪਏਗਾ ਦੋ ਦਿਨ ਮੀਂਹ
ਏਬੀਪੀ ਸਾਂਝਾ
Updated at:
26 Nov 2019 12:53 PM (IST)
ਸੂਬੇ ‘ਚ ਦੋ ਦਿਨ ‘ਚ ਮੌਸਮ ਕਰਵਟ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਸੋਮਵਾਰ ਤੇ ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਬਾਰਸ਼ ਨਾਲ ਸੂਬੇ ‘ਚ ਠੰਢ ਵਧ ਸਕਦੀ ਹੈ।
- - - - - - - - - Advertisement - - - - - - - - -