Punjab News: ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 ਦੇ ਤਹਿਤ, ਆਈਲੈਟਸ/ਟ੍ਰੈਵਲ ਏਜੰਸੀ/ਟਿਕਟਿੰਗ ਏਜੰਟ/ਜਨਰਲ ਸੇਲਜ਼ ਏਜੰਟ ਆਦਿ ਦੇ ਕਾਰੋਬਾਰ ਵਿੱਚ ਲੱਗੀਆਂ 5 ਫਰਮਾਂ ਦੇ ਲਾਇਸੈਂਸ ਵੈਧਤਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤੇ ਗਏ ਹਨ, ਜਦੋਂ ਕਿ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਨਿਯਮ, 2013 ਰਾਹੀਂ ਹੋਰ 11 ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਦਮਨਜੀਤ ਸਿੰਘ ਮਾਨ, ਪੀ.ਸੀ.ਐਸ. ਨੇ ਦੱਸਿਆ ਕਿ ਜਿਨ੍ਹਾਂ ਫਰਮਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਉਨ੍ਹਾਂ ਵਿੱਚ ਸਚਵੇਅ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ, ਪਾਵਰ ਲਰਨਰ ਗਲੋਬਲ ਇਮੀਗ੍ਰੇਸ਼ਨ, ਆਰਬੀ ਆਈਲੈਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਟ, ਬੀਡੀਐਸ ਮੈਮੋਰੀਅਲ ਸੋਸਾਇਟੀ ਅਧੀਨ ਐਸਆਈਸੀਟੀ, ਏਪੀਟੀ ਆਈਲੈਟਸ ਇੰਸਟੀਚਿਊਟ ਸ਼ਾਮਲ ਹਨ।

ਉਪਰੋਕਤ ਲਾਇਸੈਂਸ ਧਾਰਕਾਂ ਨੂੰ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ 2 ਮਹੀਨੇ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਵਿੱਚ ਆਪਣੀ ਲਾਇਸੈਂਸ ਨਵਿਆਉਣ ਦੀ ਅਰਜ਼ੀ ਜਮ੍ਹਾਂ ਕਰਾਉਣ ਦੀ ਬੇਨਤੀ ਕੀਤੀ ਗਈ ਸੀ, ਪਰ ਲਾਇਸੈਂਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ, ਇਸ ਦਫ਼ਤਰ ਵਿੱਚ ਲਾਇਸੈਂਸ ਨਵਿਆਉਣ ਲਈ ਨਾ ਤਾਂ ਕੋਈ ਅਰਜ਼ੀ ਦਿੱਤੀ ਗਈ ਹੈ ਅਤੇ ਨਾ ਹੀ ਲਾਇਸੈਂਸ ਸਮਰਪਣ ਕੀਤਾ ਗਿਆ ਹੈ। ਅਜਿਹਾ ਕਰਕੇ, ਇਹਨਾਂ ਲਾਇਸੰਸਧਾਰਕਾਂ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਨਿਯਮ, 2012 (ਜਿਸਨੂੰ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਕਿਹਾ ਜਾਂਦਾ ਹੈ) ਦੇ ਤਹਿਤ ਬਣਾਏ ਗਏ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਨਿਯਮ, 2013 ਦੀ ਧਾਰਾ 5(2) ਦੀ ਉਲੰਘਣਾ ਕੀਤੀ ਹੈ। ਇਸ ਲਈ, ਉਕਤ ਐਕਟ ਦੀ ਧਾਰਾ 6(e) ਵਿੱਚ ਸ਼ਾਮਲ ਨਿਰਦੇਸ਼ਾਂ ਦੇ ਮੱਦੇਨਜ਼ਰ, ਇਹਨਾਂ ਲਾਇਸੈਂਸਧਾਰਕਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤੇ ਜਾਂਦੇ ਹਨ।

ਇੱਥੇ ਜਾਣੋ ਲਿਸਟ ਵਿੱਚ ਕਿਹੜੇ-ਕਿਹੜੇ ਸ਼ਾਮਲ

ਇਸੇ ਤਰ੍ਹਾਂ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ 11 ਹੋਰ ਫਰਮਾਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ, ਜਿਨ੍ਹਾਂ ਵਿੱਚ ਮੈਸਰਜ਼ ਓਵਰਸੀਜ਼ ਵਰਕਸ ਜ਼ੋਨ, ਗੋਬਿੰਦ ਨਗਰ, ਬਾਗੀ ਰੋਡ, ਫਿਰੋਜ਼ਪੁਰ ਸਿਟੀ, ਮੈਸਰਜ਼ ਆਈਲੈਟਸ ਸਕੂਲ ਅਤੇ ਇਮੀਗ੍ਰੇਸ਼ਨ ਸਲਿਊਸ਼ਨਜ਼ (ਆਈ-ਸਕੂਲ), ਨੇੜੇ ਦੇਵ ਸਮਾਜ ਕਾਲਜ, ਫਿਰੋਜ਼ਪੁਰ ਸਿਟੀ, ਮੈਸਰਜ਼ ਐਸਪਾਇਰ, ਸਰਕੂਲਰ ਰੋਡ, ਨੇੜੇ ਦੇਵ ਸਮਾਜ ਕਾਲਜ, ਫਿਰੋਜ਼ਪੁਰ ਸਿਟੀ, ਫਰਮ ਸਕਾਈ ਵਿੰਗਜ਼ ਐਜੂਕੇਸ਼ਨ ਐਂਡ ਕੰਸਲਟੈਂਟਸ, ਫਿਰੋਜ਼ਪੁਰ ਰੋਡ, ਮੱਲਾਂਵਾਲਾ ਖਾਸ, ਮੈਸਰਜ਼ ਕ੍ਰਿਸ਼ਨਾ ਟ੍ਰੈਵਲਜ਼, 71/3, ਧਵਨ ਕਲੋਨੀ, ਫਿਰੋਜ਼ਪੁਰ ਸਿਟੀ, ਮੈਸਰਜ਼ ਡੀ.ਏ.ਜੀ.ਐਸ. ਸਿੱਖਿਆ ਅਤੇ ਇਮੀਗ੍ਰੇਸ਼ਨ, ਸਰਕਾਰੀ ਸੀ.ਐਸ. ਸਕੂਲ ਦੇ ਸਾਹਮਣੇ, ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ, ਮੈਸਰਜ਼ ਟ੍ਰੈਵਲ ਦੁਨੀਆ, ਮਾਰਕਫੈੱਡ ਵੇਅਰਹਾਊਸ ਦੇ ਸਾਹਮਣੇ, ਮੱਲਾਵਾਲ ਰੋਡ, ਫਿਰੋਜ਼ਪੁਰ ਸ਼ਹਿਰ, ਮੈਸਰਜ਼ ਏਏਏ ਟੱਚਪੀਕ ਸਕੂਲ ਆਫ਼ ਆਈਲੈਟਸ, ਭਾਰਤ ਪੈਟਰੋਲ ਪੰਪ ਦੇ ਸਾਹਮਣੇ ਮੱਖੂ ਰੋਡ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ, ਮੈਸਰਜ਼ ਸਨਬੀਮ ਐਜੂਕੇਸ਼ਨ ਐਂਡ ਕੰਸਲਟੈਂਸੀ ਸਰਵਿਸਿਜ਼ ਦੇ ਲਾਇਸੈਂਸ, ਨਵੀਂ ਤਲਵੰਡੀ ਰੋਡ, ਐਚਡੀਐਫਸੀ ਬੈਂਕ ਦੇ ਸਾਹਮਣੇ, ਜ਼ੀਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ, ਮੈਸਰਜ਼ ਡਰੀਮ ਅਬਰੌਡ ਆਈਲੈਟਸ ਐਂਡ ਵੀਜ਼ਾ ਕੰਸਲਟੈਂਸੀ, ਪੰਜਾਬ ਐਂਡ ਸਿੰਧ ਬੈਂਕ ਦੇ ਸਾਹਮਣੇ, ਮੁੱਦਕੀ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ, ਮੈਸਰਜ਼ ਦ ਮੋਗਾ ਬ੍ਰਿਟਿਸ਼ ਸਕੂਲ ਆਫ਼ ਲੈਂਗੂਏਜ (ਐਮਬੀਐਸਐਲ) ਸੁਭਾਸ਼ ਕਲੋਨੀ ਡਾਕਘਰ ਸਟਰੀਟ, ਬੱਸ ਸਟੈਂਡ ਦੇ ਪਿੱਛੇ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਨੂੰ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਲਾਇਸੈਂਸ ਧਾਰਕਾਂ ਵੱਲੋਂ ਸਰਕਾਰ ਦੁਆਰਾ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਲਾਇਸੈਂਸ ਨਵਿਆਉਣ ਵਿੱਚ ਅਸਫਲ ਰਹਿਣ ਕਾਰਨ ਉਕਤ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਸਨ ਅਤੇ ਲਾਇਸੈਂਸ ਧਾਰਕਾਂ ਨੂੰ ਆਪਣਾ ਜਵਾਬ ਜਮ੍ਹਾ ਕਰਨ ਲਈ ਲਿਖਿਆ ਗਿਆ ਸੀ, ਪਰ ਲਾਇਸੈਂਸ ਧਾਰਕਾਂ ਵੱਲੋਂ ਕੋਈ ਜਵਾਬ ਜਮ੍ਹਾ ਨਹੀਂ ਕਰਵਾਇਆ ਗਿਆ।