ਦੱਸ ਦਈਏ ਕਿ ਸਰਕਾਰ ਅਕਸਰ ਦਾਅਵਾ ਕਰਦੀ ਹੈ ਕਿ ਪ੍ਰਦੂਸ਼ਨ ਦੀ ਜੜ੍ਹ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਤੇ ਖੇਤੀ ਮਾਹਿਰ ਇਨ੍ਹਾਂ ਦਾਅਵਿਆਂ ਨੂੰ ਨਕਾਰਦੇ ਆਏ ਹਨ। ਹੁਣ ਕੇਂਦਰੀ ਵਾਤਾਵਰਨ ਮੰਤਰੀ ਦੇ ਖੁਲਾਸੇ ਨੇ ਪੰਜਾਬ ਦੇ ਦਾਅਵਿਆਂ 'ਤੇ ਮੋਹਰ ਲਾਈ ਹੈ। ਉਂਝ ਖੇਤੀ ਮੰਤਰੀ ਨੇ ਨੇ ਪੰਜਾਬ ਸਰਕਾਰ ਨੂੰ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ’ਤੇ ਰੋਕ ਦੀ ਅਪੀਲ ਕੀਤੀ ਹੈ। ਜਾਵੜੇਕਰ ਨੇ ਕਿਹਾ,‘‘ਪਰਾਲੀ ਸਾੜੇ ਜਾਣ ਕਾਰਨ ਮਹਿਜ਼ 4 ਫ਼ੀਸਦੀ ਪ੍ਰਦੂਸ਼ਣ ਹੀ ਫੈਲਦਾ ਹੈ ਪਰ ਬਾਕੀ ਦਾ 96 ਫ਼ੀਸਦੀ ਪ੍ਰਦੂਸ਼ਣ ਕੂੜੇ, ਕੱਚੀਆਂ ਸੜਕਾਂ, ਧੂੜ, ਊਸਾਰੀਆਂ ਤੇ ਇਮਾਰਤਾਂ ਗਿਰਾਉਣ ਆਦਿ ਜਿਹੀਆਂ ਗਤੀਵਿਧੀਆਂ ਨਾਲ ਹੁੰਦਾ ਹੈ।’’
ਉਧਰ, ਜਾਵੜੇਕਰ ਦੇ ਇਸ ਬਿਆਨ ਦੀ ਆਲੋਚਨਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਮੱਸਿਆ ਨੂੰ ਨਕਾਰੇ ਜਾਣ ਨਾਲ ਕੋਈ ਹੱਲ ਨਹੀਂ ਨਿਕਲਣਾ। ਕੇਜਰੀਵਾਲ ਨੇ ਟਵਿੱਟਰ ’ਤੇ ਕੇਂਦਰੀ ਮੰਤਰੀ ਨੂੰ ਪੁੱਛਿਆ ਕਿ ਜੇਕਰ ਪਰਾਲੀ ਸਾੜੇ ਜਾਣ ਕਾਰਨ ਸਿਰਫ਼ 4 ਫ਼ੀਸਦੀ ਪ੍ਰਦੂਸ਼ਣ ਫੈਲਦਾ ਹੈ ਤਾਂ ਪਿਛਲੇ 15 ਦਿਨਾਂ ’ਚ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਅਚਾਨਕ ਕਿਉਂ ਵੱਧ ਗਿਆ।
ਉਨ੍ਹਾਂ ਕਿਹਾ ਕਿ ਹਰ ਸਾਲ ਇੰਜ ਹੀ ਹੁੰਦਾ ਹੈ ਤੇ ਸਥਾਨਕ ਕਾਰਨਾਂ ਕਰਕੇ ਅਚਾਨਕ ਹੀ ਪ੍ਰਦੂਸ਼ਣ ਦਾ ਪੱਧਰ ਨਹੀਂ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਾਸਾ ਵੱਲੋਂ ਲਈਆਂ ਸੈਟੇਲਾਈਟ ਤਸਵੀਰਾਂ ’ਚ ਅੰਮ੍ਰਿਤਸਰ, ਪਟਿਆਲਾ, ਤਰਨ ਤਾਰਨ, ਫਿਰੋਜ਼ਪੁਰ, ਰਾਜਪੁਰਾ ਤੇ ਅੰਬਾਲਾ ’ਚ ਖੇਤਾਂ ਤੋਂ ਧੂੰਆਂ ਉੱਠਦਾ ਨਜ਼ਰ ਆਇਆ ਹੈ।