ਜ਼ਿੰਦਗੀ ਲਈ 40 ਘੰਟਿਆਂ ਤੋਂ ਜੱਦੋ ਜਹਿਦ ਕਰ ਰਿਹਾ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ ਫ਼ਤਹਿ
ਏਬੀਪੀ ਸਾਂਝਾ | 08 Jun 2019 08:22 AM (IST)
ਸੀਸੀਟੀਵੀ ਕੈਮਰਿਆਂ ਵਿੱਚ ਫ਼ਤਹਿ ਵੱਲੋਂ ਸਿਰ ਹਿਲਾਉਣ ਦੀਆਂ ਤਸਵੀਰਾਂ ਦੇਖੀਆਂ ਗਈਆਂ, ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਹੈ ਫ਼ਤਹਿ ਦੇ ਸਾਹ ਹਾਲੇ ਵੀ ਜਾਰੀ ਹਨ। ਪਰ ਬੱਚਾ ਹਾਲੇ ਵੀ ਜ਼ਿੰਦਗੀ ਲਈ ਜੂਝ ਰਿਹਾ ਹੈ।
ਸੰਗਰੂਰ: ਸ਼ਨੀਵਾਰ ਸਵੇਰੇ ਪੰਜ ਕੁ ਵਜੇ ਫ਼ਤਹਿਵੀਰ ਦਾ ਸਿਰ ਹਿੱਲਣ ਦੀਆਂ ਤਸਵੀਰਾਂ ਨਜ਼ਰ ਆਈਆਂ ਹਨ। ਪਿੰਡ ਭਗਵਾਨਪੁਰਾ ਦਾ ਫ਼ਤਹਿਵੀਰ ਪਿਛਲੇ 40 ਘੰਟਿਆਂ ਤੋਂ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਹਾਲੇ ਤਕ ਉਸ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ। ਸੀਸੀਟੀਵੀ ਕੈਮਰਿਆਂ ਵਿੱਚ ਫ਼ਤਹਿ ਵੱਲੋਂ ਸਿਰ ਹਿਲਾਉਣ ਦੀਆਂ ਤਸਵੀਰਾਂ ਦੇਖੀਆਂ ਗਈਆਂ, ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਹੈ ਫ਼ਤਹਿ ਦੇ ਸਾਹ ਹਾਲੇ ਵੀ ਜਾਰੀ ਹਨ। ਪਰ ਬੱਚਾ ਹਾਲੇ ਵੀ ਜ਼ਿੰਦਗੀ ਲਈ ਜੂਝ ਰਿਹਾ ਹੈ। 40 ਘੰਟੇ ਬਾਅਦ ਵੀ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਪਰ ਕਿਸੇ ਮਸ਼ੀਨ ਦੀ ਵਰਤੋਂ ਨਾ ਹੋ ਸਕਣ 'ਤੇ ਬਚਾਅ ਕਾਰਜ ਵਿੱਚ ਦੇਰੀ ਹੁੰਦੀ ਨਜ਼ਰ ਆ ਰਹੀ ਹੈ। 150 ਫੁੱਟ ਡੂੰਘੇ ਬੋਰ ਦੇ ਬਰਾਬਰ ਤਕਰੀਬਨ 80 ਤੋਂ 90 ਫੁੱਟ ਤਕ ਦਾ ਬੋਰ ਹੇਠਾਂ ਉੱਤਰਨ ਲਈ ਪੁੱਟਿਆ ਜਾ ਚੁੱਕਾ ਹੈ।