ਬਠਿੰਡਾ: ਇੱਥੋਂ ਦੇ ਕਸਬਾ ਫੂਲ ਵਿੱਚ ਮੁੰਡੇ ਵੱਲੋਂ ਛੇੜਛਾੜ ਤੋਂ ਤੰਗ ਆ ਕੇ ਇੱਕ ਕੁੜੀ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। 10ਵੀਂ ਜਮਾਤ 'ਚ ਪੜ੍ਹਦੀ ਕੁੜੀ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਥਾਣਾ ਫੂਲ ਵਿਖੇ ਮ੍ਰਿਤਕ ਲੜਕੀ ਦੇ ਮਾਂ ਦੇ ਬਿਆਨਾਂ ਦੇ ਆਧਾਰ 'ਤੇ 306 ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਉਧਰ, ਪੀੜਤਾ ਦੀ ਮਾਂ ਰੋ-ਰੋ ਪੁਲਿਸ ਤੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਲਦੀ ਕਰਨ ਦੀ ਮੰਗ ਕਰ ਰਹੀ ਹੈ। ਮਾਮਲਾ ਬਠਿੰਡਾ ਦੇ ਕਸਬਾ ਫੂਲ ਦਾ ਹੈ ਜਿੱਥੇ 10ਵੀਂ ਜਮਾਤ 'ਚ ਪੜ੍ਹਦੀ ਕੁੜੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। 15 ਸਾਲਾ ਮ੍ਰਿਤਕਾ ਕਸਬਾ ਫੂਲ ਵਿਖੇ ਸਰਕਾਰੀ ਸਕੂਲ 'ਚ ਪੜ੍ਹਦੀ ਸੀ। ਉਸ ਨੂੰ ਉਸ ਦੇ ਪਿੰਡ ਦਾ ਹੀ ਇੱਕ ਮੁੰਡਾ ਆਏ ਦਿਨ ਤੰਗ ਪ੍ਰੇਸ਼ਾਨ ਕਰਦਾ ਸੀ। ਇੱਥੋਂ ਤੱਕ ਕਿ ਉਸ ਨੂੰ ਸਕੂਲ ਜਾਂਦੇ ਕੁਮੈਂਟ ਕਰਦਾ ਸੀ ਤੇ ਗਲਤ ਇਸ਼ਾਰੇ ਵੀ ਕਰਦਾ ਸੀ। ਕੁੜੀ ਵੱਲੋਂ ਉਸ ਦੀ ਸ਼ਿਕਾਇਤ ਆਪਣੇ ਮਾਪਿਆਂ ਨੂੰ ਵੀ ਕੀਤੀ ਸੀ। ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਵੀ ਉਸ ਦੇ ਘਰ ਸ਼ਿਕਾਇਤ ਕੀਤੀ ਪਰ ਮਾਮਲਾ ਹੱਲ ਨਾ ਹੋਇਆ।
ਹੁਣ ਪੀੜਤਾ ਨੇ ਤੰਗ ਆ ਕੇ ਬੀਤੀ 11 ਦਸੰਬਰ ਨੂੰ ਉਸ ਨੇ ਆਪਣੇ ਘਰ 'ਚ ਪਈ ਜ਼ਹਿਰੀਲੀ ਦਵਾਈ ਪੀ ਖੁਦਕੁਸ਼ੀ ਕਰ ਲਈ। ਪੀੜਤਾ ਉਸ ਦਿਨ ਤੋਂ ਲੈ ਕੇ ਬੀਤੇ ਕੱਲ੍ਹ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਲੜ ਰਹੀ ਸੀ ਪਰ ਉਹ ਹਾਰ ਗਈ ਤੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਬਠਿੰਡਾ 'ਚ ਛੇੜਛਾੜ ਤੋਂ ਤੰਗ 10ਵੀਂ 'ਚ ਪੜ੍ਹਦੀ ਕੁੜੀ ਨੇ ਖਾਧਾ ਜ਼ਹਿਰ
ਏਬੀਪੀ ਸਾਂਝਾ
Updated at:
18 Dec 2019 03:23 PM (IST)
ਬਠਿੰਡਾ ਦੇ ਕਸਬਾ ਫੂਲ ਵਿੱਚ ਮੁੰਡੇ ਵੱਲੋਂ ਛੇੜਛਾੜ ਤੋਂ ਤੰਗ ਆ ਕੇ ਇੱਕ ਕੁੜੀ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। 10ਵੀਂ ਜਮਾਤ 'ਚ ਪੜ੍ਹਦੀ ਕੁੜੀ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਥਾਣਾ ਫੂਲ ਵਿਖੇ ਮ੍ਰਿਤਕ ਲੜਕੀ ਦੇ ਮਾਂ ਦੇ ਬਿਆਨਾਂ ਦੇ ਆਧਾਰ 'ਤੇ 306 ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
- - - - - - - - - Advertisement - - - - - - - - -