ਬੱਸ ਵਿੱਚ ਸਵਾਰ ਦੂਜੀ ਜਮਾਤ ਦੇ ਵਿਦਿਆਰਥੀ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਬਸ ਹਾਦਸਾ ਵਾਪਰਿਆ। ਉੱਥੇ ਹੀ ਬਸ ਦੀ ਰਫ਼ਤਾਰ ਵੀ ਤੇਜ਼ ਦੱਸੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਪਹਿਲੀ ਜੂਨ ਤੋਂ ਗਰਮੀ ਦੀਆਂ ਛੁੱਟੀਆਂ ਐਲਾਨ ਦਿੱਤੀਆਂ ਹਨ, ਪਰ ਕਈ ਪ੍ਰਾਈਵੇਟ ਸਕੂਲ ਹਾਲੇ ਤਕ ਲੱਗ ਰਹੇ ਹਨ।
ਸਕੂਲ ਬੱਸ ਪਲਟੀ, ਵਿਦਿਆਰਥਣ ਦੀ ਮੌਤ, 8 ਬੱਚੇ ਜ਼ਖ਼ਮੀ
ਏਬੀਪੀ ਸਾਂਝਾ | 05 Jun 2018 03:36 PM (IST)
ਅੰਮ੍ਰਿਤਸਰ: ਗੁਰੂ ਨਗਰੀ ਦੇ ਚਾਟੀਵਿੰਡ ਨੇੜੇ ਪ੍ਰਾਈਵੇਟ ਸਕੂਲ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਵਿਦਿਆਰਥਣ ਦੀ ਮੌਤ ਹੋ ਗਈ ਤੇ ਅੱਠ ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਹੈ। ਜ਼ਖਮੀ ਬੱਚਿਆਂ ਨੂੰ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਸਕੂਲ ਬੱਸ ਵਿੱਚ ਕੁੱਲ ਅਠਾਈ ਬੱਚੇ ਸਵਾਰ ਸਨ। ਮ੍ਰਿਤਕ ਲੜਕੀ ਦੀ ਪਛਾਣ ਅਨਮੋਲ ਪ੍ਰੀਤ ਕੌਰ ਵਾਸੀ ਪਿੰਡ ਇੱਬਣ ਵਜੋਂ ਹੋਈ ਹੈ। ਸਾਰੇ ਬੱਚੇ ਐਸਜੇਐਮ ਸਕੂਲ ਗੁਰੂਵਾਲੀ ਦੇ ਵਿਦਿਆਰਥੀ ਸਨ ਤੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੇ ਸਨ।