ਬਠਿੰਡਾ: ਇੱਥੇ ਫੈਕਟਰੀ ਮਾਲਕ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਬਠਿੰਡਾ ਦੇ ਫੈਕਟਰੀ ਏਰੀਆ ਵਿੱਚ ਘਿਓ ਦੀ ਫੈਕਟਰੀ ਦੇ ਮਾਲਕ ਤਰਸੇਮ ਚੰਦ ਨੇ ਆਪਣੀ ਕਾਰ ਵਿੱਚ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ।

ਮੁੱਢਲੀ ਜਾਣਕਾਰੀ ਮੁਤਾਬਕ ਤਰਸੇਮ ਚੰਦ ਨੇ ਆਪਣੀ ਆਲਟੋ ਕਾਰ ਵਿੱਚ ਫੈਕਟਰੀ ਦੇ ਬਾਹਰ ਖੁਦ ਨੂੰ ਸਿਰ ਵਿੱਚ ਮਾਰੀ ਗੋਲੀ ਮਾਰ ਲਈ। ਇਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।