ਪਟਿਆਲਾ: ਕੌਮੀ ਪੱਧਰੀ ਇੱਕ ਹੈਂਡਬਾਲ ਖਿਡਾਰਣ ਨੇ ਅੱਜ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ। ਖਾਲਸਾ ਕਾਲਜ ਦੇ ਅਧਿਕਾਰੀਆਂਵੱਲੋਂ ਖਿਡਾਰਣ ਨੂੰ ਮੁਫ਼ਤ ਹੋਸਟਲ ਨਾ ਦੇਣ ਕਰਕੇ ਹੀ ਉਸ ਨੇ ਨੇ ਖ਼ੁਦਕੁਸ਼ੀ ਕੀਤੀ ਹੈ। ਪੂਜਾ ਬੀ.ਏ. ਦੂਜੇ ਸਾਲ ਦੀਵਿਦਿਆਰਥਣ ਸੀ ਤੇ ਅੱਜ ਸਵੇਰੇ ਆਪਣੇ ਕਮਰੇ 'ਚੋਂ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੇ ਕੁੜੀ ਮਾਪਿਆਂ ਨੂੰਸੂਚਨਾ ਦਿੱਤੀ ਹੈ।
ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਘਟਨਾ ਵਾਲੀ ਥਾਂ 'ਤੇ ਪੁੱਜ ਗਈ ਸੀ ਤੇ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਭੂ ਸਬਜ਼ੀ ਵਿਕਰੇਤਾ ਸਨ ਤੇ ਉਨ੍ਹਾਂ ਹੀ ਪੁਲਿਸ ਨੂੰ ਖ਼ੁਦਕੁਸ਼ੀ ਨੋਟ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਤ ਕਰਕੇ ਲਿਖੇ ਗਏ ਪੱਤਰ 'ਚ ਪੂਜਾ ਨੇ ਅਫਸੋਸ ਜਤਾਇਆ ਹੈ ਕਿ ਉਹ ਗਰੀਬ ਹੈ ਤੇ ਹੋਸਟਲ ਦਾ ਭੁਗਤਾਨ ਨਹੀਂ ਸਕਦੀ ਸੀ।
ਪੱਤਰ 'ਚ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਇਹ ਨਿਸ਼ਚਤ ਕਰਨ ਕਿ ਉਸ ਜਿਹੀਆਂ ਗਰੀਬ ਕੁੜੀਆਂ ਨੂੰ ਮੁਫ਼ਤ ਸਵਿਧਾਵਾਂ ਦੇਣ। ਪੂਜਾ ਨੇ ਆਪਣੀ ਮੌਤ ਲਈ ਆਪਣੇ ਕਾਲਜ ਦੇ ਪ੍ਰੋਫੈਸਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਦਾਅਵਾ ਕੀਤਾ ਜਾ ਰਿਹੈ ਕਿ ਇਸ ਨੇ ਹੀ ਹੋਸਟਲ ਦਾ ਕਮਰਾ ਦੇਣ ਤੋਂ ਇਨਕਾਰ ਕੀਤਾ ਸੀ। ਪੂਜਾ ਦੇ ਪਿਤਾ ਦੇ ਸ਼ਿਕਾਇਤ ਦੇ ਅਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ।