Punjab News: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਉੱਥੇ ਹੀ ਪਾਰਟੀਆਂ ਨੇ ਸੱਤਾ ਹਾਸਲ ਕਰਨ ਲਈ ਪੂਰੀ ਤਿਆਰੀ ਖਿੱਚੀ ਹੋਈ ਹੈ। ਉੱਥੇ ਹੀ ਅਕਾਲੀ ਦਲ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਹੈ। ਇਸੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਆਂ ਨਿਯੁਕਤੀਆਂ ਦਾ ਐਲਾਨ ਕਰ ਦਿੱਤਾ ਹੈ।

Continues below advertisement

ਸ਼੍ਰੋਮਣੀ ਅਕਾਲੀ ਦਲ ਬਾਦਲ (Shiromani Akali Dal) ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਨਵਾਂਸ਼ਹਿਰ ਦੇ ਇੰਚਾਰਜ ਸੁਖਦੀਪ ਸਿੰਘ ਸੂਕਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ (Shiromani Gurudwara Parbandhak Committee) ਅਤੇ ਬੁਲਾਰੇ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਜ਼ਿਲ੍ਹੇ ਦੀ ਗਠਿਤ ਟੀਮ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਪ੍ਰਵਾਨਗੀ 'ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

Continues below advertisement

ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਬਲਦੇਵ ਕ੍ਰਿਸ਼ਨ ਸੋਗੀ ਨੂੰ ਨੌਰਾ ਜ਼ੋਨ, ਹਰਨੇਕ ਸਿੰਘ ਬਢਵਾ ਨੂੰ ਜਾਡਲਾ ਜ਼ੋਨ, ਪ੍ਰੀਤਪਾਲ ਸਿੰਘ ਨੂੰ ਕਰੀਮਪੁਰ ਲੰਗੜੋਆ, ਰਜਿੰਦਰ ਸਿੰਘ ਨੂੰ ਨੰਗਲ ਜੱਟਾਂ ਉੜਾਪੜ ਜ਼ੋਨ

ਕੁਲਵਿੰਦਰ ਸਿੰਘ ਨੂੰ ਕਾਜ਼ਮਪੁਰ-ਉਸਮਾਨਪੁਰ ਜ਼ੋਨ, ਹਰਪ੍ਰੀਤ ਸਿੰਘ ਨੂੰ ਖਾਰਾ ਕਰਿਆਮ ਜ਼ੋਨ, ਮਹਿੰਦਰ ਸਿੰਘ ਢਿੱਲੋਂ ਸੇਖਾ ਮਾਜਰਾ, ਜਰਨੈਲ ਸਿੰਘ ਖਾਲਸਾ ਨਵਾਂਸ਼ਹਿਰ ਸ਼ਹਿਰੀ, ਮਨੋਹਰ ਸਿੰਘ ਦੁਪਾਲਪੁਰ ਜ਼ੋਨ ਅਤੇ ਭਾਰਟਾ ਜ਼ੋਨ ਤੋਂ ਗੁਰਬਚਨ ਸਿੰਘ ਭਾਰਟਾ ਨੂੰ ਸਰਕਲ ਜਥੇਦਾਰ ਨਿਯੁਕਤ ਕੀਤਾ ਗਿਆ ਹੈ।

ਤਕਦੀਰ ਸਿੰਘ ਭੌਰਾ, ਗੁਰਮੀਤ ਸਿੰਘ ਭਾਰਟਾ, ਜਰਨੈਲ ਸਿੰਘ ਪੱਲਿਆ ਅਤੇ ਅਮਨਦੀਪ ਸਿੰਘ ਮਝੂਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦੀਪ ਸਿੰਘ ਬਢਵਾ ਨੂੰ ਸਕੱਤਰ ਜਨਰਲ ਯੂਥ ਵਿੰਗ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਦਿਨੇਸ਼ ਕੁਮਾਰ ਕਰੀਹਾ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਭੁਪਿੰਦਰ ਪਾਲ ਜਾਡਲਾ ਪ੍ਰਧਾਨ ਦੋਆਬਾ ਜੋਨ ਬੀ.ਸੀ ਵਿੰਗ, ਤਾਰਾ ਸਿੰਘ ਸ਼ੇਖੂਪੁਰ, ਗੁਰਜਿੰਦਰ ਸਿੰਘ ਦੌਲਤਪੁਰ, ਬਲਵੀਰ ਸਿੰਘ ਨੰਗਲ ਜੱਟਾਂ, ਪਰੇਮ ਸਿੰਘ ਖਾਲਸਾ ਕੌਂਸਲਰ, ਹਰਦੀਪ ਸਿੰਘ ਕੋਟ ਰਾਂਝਾ, ਹਰਜੀਤ ਸਿੰਘ ਸ਼ੁਸੁੱਖੂਪੁਰ ਆਦਿ ਹਾਜ਼ਰ ਸਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।