ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਗਲਵਾਰ ਨੂੰ ਮੋਗਾ ਪਹੁੰਚੇ। ਜਿੱਥੇ ਉਨ੍ਹਾਂ ਨੇ ਬੀਬੀ ਕਾਨ ਕੌਰ ਦੇ ਗੁਰੂਦਵਾਰਾ ' ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ 20 ਆਕਸੀਜਨ ਕੰਸਨਟ੍ਰੈਟਰ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹੇਲਪਲਾਇਨ ਨੰਬਰ ਵੀ ਜਾਰੀ ਕੀਤਾ


ਇੰਨਾ ਹੀ ਨਹੀਂ ਇਸ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਜੱਮਕੇ ਵਰ੍ਹੇ। ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਬਾਦਲ ਨੇ ਕਿਹਾ ਸਭ ਤੋਂ ਵੱਡਾ ਰੇਤ ਮਾਫਿਆ ਸੁਨੀਲ ਜਾਖੜ ਹੈ ਜੋ ਆਪਣਾ ਸ਼ਹਿਰ ਅਬੋਹਰ ਨੂੰ ਛੱਡਕੇ ਪਠਾਨਕੋਟ ਵਿੱਚ ਰੇਤ ਮਾਫਿਆ ਚਲਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਦਿੱਲੀ ਵਿੱਚ ਚੱਲ ਰਹੀ ਕਾਂਗਰਸ ਵਿਧਾਇਕਾਂ ਨਾਲ ਕਾਂਗਰਸ ਹਾਈ ਕਮਾ ਦੀ ਮੀਟਿੰਗ 'ਤੇ ਵੀ ਬਿਆਨ ਦਿੱਤਾ।


ਕਾਂਗਰਸ ਹਾਈ ਕਮਾਨ ਦੀ ਮੀਟਿੰਗ 'ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਪੰਜਾਬ ਦੇ ਲੋਕਾਂ ਨੂੰ ਜ਼ਰੂਰਤ ਹੈ ਕਿ ਉਹ ਪਿੰਡ-ਪਿੰਡ ਵਿੱਚ ਜਾਕੇ ਲੋਕਾਂ ਨੂੰ ਆਕਸੀਜਨ ਅਤੇ ਲੰਗਰ ਸੇਵਾ ਕਰਗੇ ਉਦੋਂ ਤੱਕ ਹ ਆਪਣੀ ਕੁਰਸੀ ਬਚਾਉਣ ਦੀ ਸੇਵਾ ਕਰ ਰਹੇ ਹਨ। ਬੇਅਦਬੀ ਮਾਮਲੇ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਚਾਰ ਸਾਲ ਸਿਰਫ ਅਤੇ ਸਿਰਫ ਕਾਂਗਰਸ ਨੇ ਇਸ ਮਸਲੇ 'ਤੇ ਸਿਆਸਤ ਕੀਤੀ ਹੈ




ਨਾਲ ਹੀ ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਸ਼ਿਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪਹਿਲ ਦੇ ਆਧਾਰ 'ਤੇ ਬੇਅਦਬੀ ਕਰ ਵਾਲੇ ਦੋਸ਼ੀਆਂ ਨੂੰ ਫੜਿਆ ਜਾਵੇਗਾ। ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਇਹ ਜਥੇਬੰਦੀਆਂ ਜੋ ਅੱਜ ਬਰਗਾੜੀ ਵਿੱਚ ਮੋਰਚਾ ਲਗਾਈ ਬੈਠੀਆਂ ਉਨ੍ਹਾਂ ਨੇ ਸਾਨੂੰ ਬੂਰ ਕੀਤਾ ਕਿ ਅਸੀਜਾਂਚ ਸੀਬੀਆਈ ਦੇ ਹਵਾਲੇ ਕਰ ਦਵਾਂਗੇ ਬਾਦਲ ਨੇ ਅੱਗੇ ਕਿਹਾ ਕਿ ਜੇ ਉਦੋਂ ਇਹ ਸਾਨੂੰ ਬੂਰ ਨਾ ਕਰਦੇ ਤਾਂ ਅੱਜ ਅਸੀਂ ਦੋਸ਼ੀਆਂ ਨੂੰ ਫੜ ਲੈਂਦੇ


ਨਾਲ ਹੀ ਸੂਬਾ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਗੈਂਗਸਟਰਾਂ ਦੀ ਪਿੱਠ ਥਪਥਪਾ ਰਹੀ ਹੈ ਨਾਲ ਹੀ ਇਸ ਮੌਕੇ ਵੀ ਉਹ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਸਾਧਣ ਤੋਂ ਬਾਜ ਨਹੀਂ ਆਏ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰਿਆ ਦੀ ਸਭ ਤੋਂ ਜ਼ਿਆਦਾ ਮਦਦ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਕਰ ਰਹੇ ਹ


ਇਹ ਵੀ ਪੜ੍ਹੋ: ਜੇਜੇਪੀ ਵਿਧਾਇਕ ਦੇਵੇਂਦਰ ਬਬਲੀ ਨੇ ਕੀਤੀ ਕਿਸਾਨਾਂ ਨਾਲ ਬਦਸਲੂਕੀ, ਕਿਸਾਨ ਲੀਡਰਾਂ ਨੇ ਸੰਯੁਕਤ ਮੋਰਚਾ ਨੂੰ ਭੇਜੀ ਰਿਪੋਰਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904