ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ ਕਿਉਂਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ। ਇਸ ਦੇ ਨਾਲ ਹੀ ਸੁਖਬੀਰ ਕੈਪਟਨ ਸਰਕਾਰ 'ਤੇ ਸਾਵਲ ਖੜ੍ਹੇ ਕਰ ਗਏ। ਸੁਖਬੀਰ ਨੇ ਕਿਹਾ ਕਿ ਪੰਜਾਬ 'ਚ ਅੰਕੜੇ ਘੱਟ ਤੋਂ ਘੱਟ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 85 ਫੀਸਦ ਮਰੀਜ਼ਾਂ 'ਚ ਕੋਈ ਲੱਛਣ ਦਿਖਾਈ ਨਹੀਂ ਦਿੰਦਾ। ਪੰਜਾਬ 'ਚ ਸਿਰਫ਼ ਓਹੀ ਲੋਕ ਹਸਪਤਾਲ ਜਾ ਰਹੇ ਹਨ ਜਿਨ੍ਹਾਂ 'ਚ ਲੱਛਣ ਦਿਖਾਈ ਦੇ ਰਹੇ ਹਨ।


ਇਸ ਲਈ ਪੰਜਾਬ 'ਚ ਮੌਤ ਦਰ ਸਭ ਤੋਂ ਜ਼ਿਆਦਾ ਹੈ। ਏਬੀਪੀ ਈ ਸ਼ਿਖਰ ਸੰਮੇਲਨ 'ਚ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਸਲਾਹ ਦੇ ਸਕਦੀ ਹੈ। ਟੈਸਟਿੰਗ ਤਾਂ ਪੰਜਾਬ ਸਰਕਾਰ ਨੂੰ ਹੀ ਕਰਨੀ ਪਵੇਗੀ। ਇਸ ਦੌਰਾਨ ਨਾਂਦੇੜ ਤੋਂ ਲਿਆਂਦੇ ਸ਼ਰਧਾਲੂਆਂ ਦਾ ਸੁਖਬੀਰ ਬਚਾਅ ਕਰਦੇ ਨਜ਼ਰ ਆਏ।


ਉਨ੍ਹਾਂ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜਦੋਂ ਬਾਹਰ ਤੋਂ ਕਿਤੋਂ ਵੀ ਲੋਕ ਆਉਣ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਸੀ ਤੇ ਕੁਆਰੰਟੀਨ ਕਰਨਾ ਚਾਹੀਦਾ ਸੀ। ਹਰ ਸੂਬਾ ਆਪਣੇ ਨਾਗਰਿਕ ਲਿਆ ਰਿਹਾ ਹੈ। ਵੁਹਾਨ ਤੋਂ ਨਾਗਰਿਕ ਵਾਪਸ ਆਏ ਤਾਂ ਉਨ੍ਹਾਂ ਦੀ ਜਾਂਚ ਕੀਤੀ ਗਈ ਤੇ ਕੁਆਰੰਟੀਨ ਕੀਤਾ ਗਿਆ ਸੀ।