ਫ਼ਰੀਦਕੋਟ: ਫਰੀਦਕੋਟ ਲੋਕ ਸਭਾ ਤੋਂ ਆਕਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਦੇ ਹਲਕਾ ਜੈਤੋ ਪਹੁੰਚੇ। ਇਸ ਵਾਰ ਦੇ ਚੋਣ ਅਖਾੜੇ ਵਿਚ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਦਲ ਨੇ ਜੈਤੋ ਵਿੱਚ ਆਪਣੀ ਪਰੰਪਰਾ ਤੋੜ ਦਿੱਤੀ। ਜਿੱਥੇ ਪਹਿਲਾਂ ਅਕਾਲੀਆਂ ਦੀ ਸਟੇਜ ਤੋਂ ਢਾਢੀ ਵਾਰਾਂ ਗਾਈਆਂ ਜਾਂਦੀਆਂ ਸਨ, ਉਥੇ ਅੱਜ ਕਾਹਨਪੁਰੀਆ ਰਿਵਾਲਵਰ ਵਰਗੇ ਅਸ਼ਲੀਲ ਗੀਤਾਂ ਦੀਆਂ ਸਿਫਤਾਂ ਕਰਨ ਵਰਗੇ ਦੋਗਾਣੇ ਗੀਤ ਗਾਏ ਗਏ। ਇਸ ਮੌਕੇ ਉਨ੍ਹਾਂ ਵਰਕਰ ਨੂੰ ਨਵੀਆਂ ਹਦਾਇਤਾਂ ਦਿੱਤੀਆਂ ਕਿ ਉਹ ਆਪਣੇ ਪਾਰਟੀ ਦਾ ਚੋਣ ਬਿੱਲਾ ਲਾ ਕੇ ਰੱਖਣ, ਨਹੀਂ ਤਾਂ ਉਨ੍ਹਾਂ ਨੂੰ 5000 ਜ਼ੁਰਮਾਨਾ ਲਾਇਆ ਜਾਏਗਾ।

ਇਸ ਮੌਕੇ ਸੁਖਬੀਰ ਬਾਦਲ ਨੇ ਸਾਰੀਆਂ ਪਾਰਟੀਆਂ ਨੂੰ ਲੰਮੇ ਹੱਥੀਂ ਲਿਆ ਤੇ ਜਮ ਕੇ ਸ਼ਬਦੀ ਵਾਰ ਕੀਤੇ। ਬਾਦਲ ਨੇ ਕਿਹਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਕਾਂਗਰਸ ਨੂੰ ਮਿਰਚਾਂ ਲੱਗ ਗਈਆਂ ਗਨ। ਉਨ੍ਹਾਂ ਸਾਰੇ ਅਫ਼ਸਰ ਨੂੰ ਸਿੱਧੀ ਧਮਕੀ ਦਿੱਤੀ, ਜਿਨ੍ਹਾਂ ਅਫ਼ਸਰਾਂ ਨੇ ਝੂਠੇ ਪਰਚੇ ਦਰਜ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਆਉਣਾ 'ਤੇ ਇਹ ਸਾਰੇ ਅਪਸਰ ਨੌਕਰੀਆਂ ਤੋਂ ਬਰਖ਼ਾਸਤ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਏਗਾ।

ਇਸ ਮੌਕੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਨਹੀਂ ਹੈ ਅਤੇ ਨਾ ਕੋਈ ਉਮੀਦਵਾਰ ਖੜ੍ਹ ਰਿਹਾ। ਇਸ ਦੇ ਨਾਲ ਹੀ ਜਦੋਂ ਨਵਜੋਤ ਸਿੱਧੂ ਦਾ ਨਾਂ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਕੁਝ ਨਹੀਂ ਬੋਲਣਾ। ਉਨ੍ਹਾਂ ਕਾਂਗਰਸ ਸਰਕਾਰ ਨੂੰ ਆੜੇ ਹੱਥਾਂ ਲੈਂਦਿਆਂ ਬਰਗਾੜੀ ਬੇਅਦਬੀ ਮਾਮਲੇ ਵਿੱਚ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਏ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਮਹੀਨਾ ਪਹਿਲਾਂ ਬੇਅਦਬੀ ਮਾਮਲੇ ਨੂੰ ਲੈ ਕੇ ਲਾਇਆ ਗਿਆ ਬਰਗਾੜੀ ਇਨਸਾਫ ਮੋਰਚਾ ਵੀ ਕਾਂਗਰਸ ਸਰਕਾਰ ਦੀ ਦੇਣ ਸੀ। ਉਸ ਦੀ ਅਗਵਾਈ ਕਰਨ ਵਾਲੇ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਇਤਆਦਿ ਕਾਂਗਰਸ ਦੀ ਹੀ ਬੀ ਟੀਮ ਦਾ ਹਿੱਸਾ ਹੈ।