ਜਦੋਂ ਸੁਖਬੀਰ ਬਾਦਲ ਅੰਮ੍ਰਿਤਧਾਰੀ ਹੋਣ ਬਾਰੇ ਨਾ ਦੇ ਸਕੇ ਕੋਈ ਜਵਾਬ !
ਏਬੀਪੀ ਸਾਂਝਾ | 27 Mar 2018 06:49 PM (IST)
ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਜੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੁੱਛਿਆ ਕਿ ਕੀ ਉਨ੍ਹਾਂ ਅੰਮ੍ਰਿਤ ਛਕਿਆ ਹੋਇਆ ਹੈ ਤਾਂ ਸੁਖਬੀਰ ਬਾਦਲ ਕੋਈ ਜਵਾਬ ਨਾ ਦੇ ਸਕੇ। ਚੰਨੀ ਨੇ ਵਿਧਾਨ ਸਭਾ ਤੋਂ ਬਾਹਰ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੇ ਹਰ ਅੰਮ੍ਰਿਤਧਾਰੀ ਵਿਧਾਇਕ ਨੇ ਆਪਣਾ ਗਾਤਰਾ ਦਿਖਾਇਆ ਪਰ ਸੁਖਬੀਰ ਬਾਦਲ ਚੁੱਪ ਕਰਕੇ ਬੈਠ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਹੁਣ ਤੱਕ ਕੋਈ ਵੀ ਪ੍ਰਧਾਨ ਗੈਰ ਅੰਮ੍ਰਿਤਧਾਰੀ ਨਹੀਂ ਰਿਹਾ। ਸੁਖਬੀਰ ਬਾਦਲ ਨੇ ਅਨੰਦਪੁਰ ਸਾਹਿਬ ਜਾ ਕੇ ਕਿਹਾ ਸੀ ਕਿ ਉਨ੍ਹਾਂ ਅੰਮ੍ਰਿਤ ਛਕਿਆ ਹੈ। ਚੰਨੀ ਨੇ ਮੰਗ ਕੀਤੀ ਕਿ ਜਥੇਦਾਰ ਅਕਾਲ ਤਖ਼ਤ ਨੂੰ ਸੁਖਬੀਰ ਬਾਦਲ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।