ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਡੀਆਰਐਮ ਦਫ਼ਤਰ ਲਾਗੇ 31 ਮਾਰਚ ਨੇੜੇ ਆਉਂਦਿਆਂ ਚਲਾਨ ਕੱਟਣ ਦੀ 'ਮੁਹਿੰਮ' ਚਲਾ ਰਹੇ ਏ.ਐਸ.ਆਈ ਨੇ ਮੋਟਰਸਾਈਕਲ ਸਵਾਰਾਂ ਦਾ ਚਲਾਣ ਕੱਟਣ ਦੀ ਥਾਂ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮ ਦੀ ਕੁੱਟ ਦਾ ਸ਼ਿਕਾਰ ਹੋਏ ਨੌਜਵਾਨ ਨੇ ਕਿਹਾ ਕਿ ਜੇਕਰ ਉਸ ਦਾ ਕੋਈ ਕਸੂਰ ਸੀ ਤਾਂ ਪੁਲਿਸ ਉਸ ਦਾ ਚਲਾਨ ਕੱਟਦੀ, ਬਿਨਾ ਕੋਈ ਗੱਲ ਕੀਤਿਆਂ ਪੁਲਿਸ ਮੁਲਾਜ਼ਮ ਵੱਲੋਂ ਉਸ ਦੀ ਕੀਤੀ ਕੁੱਟਮਾਰ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਮੋਟਰਸਾਈਕਲ ਤੋਂ ਡੇਗ ਕੇ ਨੌਜਵਾਨ ਨੂੰ ਕੁੱਟਣ ਵਾਲੇ ਪੁਲਿਸ ਮੁਲਾਜ਼ਮ ਨਿਸ਼ਾਨ ਸਿੰਘ ਦਾ ਜਦੋਂ ਇਸ ਬਾਰੇ ਪੱਖ ਜਾਣਨਾ ਚਾਹਿਆ ਤਾਂ ਚਲਾਨ ਕੱਟਣ ਦੀ ਗੱਲ ਕਰਦਿਆਂ ਨੌਜਵਾਨਾਂ `ਤੇ ਮੋਟਰਸਾਈਕਲ ਨਾ ਰੋਕਣ ਦਾ ਦੋਸ਼ ਲਾਉਣ ਲੱਗੇ। ਜਦੋਂ ਮੋਟਰਸਾਈਕਲ ਰੋਕਣ ਦੇ ਹੋਰ ਤਰੀਕੇ ਤੇ ਥੱਪੜ ਮਾਰਨ ਦੀ ਗੱਲ ਕੀਤੀ ਤਾਂ ਜਵਾਬ ਦੇਣੋਂ ਅਸਮਰਥ ਅਧਿਕਾਰੀ 'ਗੋਲ਼' ਕਰਦੇ ਪੱਲਾ ਛੁਡਾ ਤੁਰਦੇ ਬਣੇ।